
ਫਾਜ਼ਿਲਕਾ 2 ਮਈ 2025 : ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ ਵੱਲੋਂ 10 ਪਿੰਡਾਂ ਕਿੱਕਰ ਖੇੜਾ, ਨਵਾਂ ਹਸਤਾ, ਖੂਈਆਂ ਸਰਵਰ, ਵਰਿਆਮ ਖੇੜਾ, ਡੰਗਰ ਖੇੜਾ, ਸੀਤੋ, ਕੇ.ਵੀ.ਕੇ. ਅਬੋਹਰ, ਕਾਲਾ ਟਿੱਬਾ, ਅਲੀਆਣਾ, ਬਹਾਵਲ ਵਾਸੀ ਵਿਚ ਫਰਮੈਂਟਿਡ ਜੈਵਿਕ ਖਾਦ ਅਤੇ ਤਰਲ ਖਾਦ ਵਾਲੀ ਜੈਵਿਕ ਖਾਦ ਦੀ ਵਰਤੋਂ ਦੇ ਤਰੀਕਿਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਇਹ ਪ੍ਰੋਗਰਾਮ ਡਾ ਅਰਵਿੰਦ ਕੁਮਾਰ ਅਹਲਾਵਤ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਪ੍ਰਕਾਸ਼ ਚੰਦ ਗੁਰਜਰ ਨੇ ਕੀਤਾ। ਜਿਸਦਾ 500 ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ! ਉਨ੍ਹਾਂ ਨੂੰ ਫਰਮੈਂਟੇਡ ਆਰਗੈਨਿਕ ਖਾਦ ਅਤੇ ਤਰਲ ਫਰਮੈਂਟੇਡ ਆਰਗੈਨਿਕ ਖਾਦ ਬਾਰੇ ਸਿੱਖਿਆ ਦਿੱਤੀ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਟਿਕਾਊ ਖੇਤੀਬਾੜੀ ਵਿੱਚ ਸੁਧਾਰ ਹੁੰਦਾ ਹੈ। ਖੇਤੀਬਾੜੀ ਆਮਦਨ ਵਧਾਉਣ ਲਈ ਸਿਫੇਟ ਦੀਆਂ ਪਹਿਲਕਦਮੀਆਂ 'ਤੇ ਚਾਨਣਾ ਪਾਇਆ।