
ਫਾਜਿਲਕਾ 25 ਮਾਰਚ 2025 : ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ ਤਹਿਤ ਪਿੰਡ ਵਿੱਚ ਕਿਸੇ ਸਾਂਝੀ ਥਾਂ ਤੇ ਬੈਠ ਕੇ ਪਿੰਡ ਦੇ ਲੋਕਾਂ ਦੀ ਮਗਨਰੇਗਾ ਸਕੀਮ ਤਹਿਤ ਕੰਮ ਦੀ ਮੰਗ ਨੋਟ ਕਰਨ ਅਤੇ ਇਸੇ ਅਨੁਸਾਰ ਹੀ ਅੱਗੇ ਕੰਮ ਮੁਹਈਆ ਕਰਵਾਉਣ ਦੀ ਲਗਾਤਾਰਤਾ ਵਿਚਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ 26 ਮਾਰਚ ਨੂੰ ਪਿੰਡ ਢੰਡੀ ਖੁਰਦ ਵਿਖੇ ਸਵੇਰੇ 11 ਵਜੇ ਅਤੇ ਦੁਪਹਿਰ 2:30 ਵਜੇ ਢੰਡੀ ਕਦੀਮ ਵਿਖੇ ਕਰਮਚਾਰੀ ਡਿਮਾਂਡ ਨੋਟ ਕਰਨਗੇ| 27 ਮਾਰਚ ਨੂੰ ਸਵੇਰੇ 11 ਵਜੇ ਪਿੰਡ ਮੋਹਕਮ ਅਰਾਈਆਂ ਅਤੇ ਦੁਪਹਿਰ 2 :30 ਵਜੇ ਲੱਖੇ ਕੇ ਉਤਾੜ ਵਿਖ਼ੇ ਟੀਮ ਮਗਨਰੇਗਾ ਸਬੰਧੀ ਡਿਮਾਂਡ ਨੋਟ ਕਰਨ ਲਈ ਪਿੰਡ ਵਿੱਚ ਪਹੁੰਚੇਗੀ। ਪਿੰਡ ਨਕੇਰੀਆਂ ਅਤੇ ਚੱਕ ਖੜੂੰਜ ਵਿਖੇ 28 ਮਾਰਚ ਨੂੰ ਸਵੇਰੇ 11 ਵਜੇ ਅਤੇ ਦੁਪਹਿਰ 2:30 ਵਜੇ ਕ੍ਰਮਵਾਰ ਪਿੰਡ ਦੀ ਟੀਮ ਪਹੁੰਚ ਕੇ ਡਿਮਾਂਡ ਭਰੇਗੀ ਉਹਨਾਂ ਨੇ ਨਰੇਗਾ ਕਾਮਿਆਂ ਨੂੰ ਅਪੀਲ ਕੀਤੀ ਕਿ ਉਕਤ ਸ਼ਡਿਊਲ ਅਨੁਸਾਰ ਉਹ ਟੀਮ ਕੋਲ ਪਹੁੰਚ ਕੇ ਆਪਣੇ ਕੰਮ ਦੀ ਮੰਗ ਦਰਜ ਕਰਵਾ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਸਰਕਾਰ ਕਾਨੂੰਨ ਅਨੁਸਾਰ ਚਾਹਵਾਨ ਲੋਕਾਂ ਨੂੰ 100 ਦਿਨ ਰੁਜ਼ਗਾਰ ਦੇਣ ਲਈ ਪ੍ਰਤੀਬੱਧ ਹੈ ਅਤੇ ਸਭ ਨੂੰ ਮੰਗ ਅਨੁਸਾਰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ।