ਪਟਿਆਲਾ : ਪੰਜਾਬੀ ਯੂਨੀਵਰਸਿਟੀ ਲਾਅ ਵਿਭਾਗ ਦਾ ਵਿਵਾਦ ਅਸਤੀਫਿਆਂ ਤੱਕ ਪੁੱਜ ਗਿਆ ਹੈ। ਬੀਤੇ ਦਿਨ ਕਾਨੂੰਨੀ ਮਾਮਲੇ ਮੁਖੀ ਡਾ. ਗੁਰਪ੍ਰੀਤ ਪਨੂੰ ਨੇ ਵਾਧੂ ਚਾਰਜ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਇਸੇ ਵਿਭਾਗ ਦੇ ਪਲੇਸਮੇਂਟ ਅਧਿਕਾਰੀ ਦੇ ਨਾਲ ਇਕ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਕਾਨੂੰਨੀ ਸਲਾਹਕਾਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਵਾਇਸ ਚਾਂਸਲਰ ਨੂੰ ਭੇਜੇ ਅਸਤੀਫ਼ੇ ਵਿਚ ਡਾ. ਪਨੂੰ ਨੇ ਮਹਿਲ ਪੋ੍ਫੈਸਰ ਵਲੋਂ ਕਥਿਤ ਭੱਦੀ ਸ਼ਬਦਾਵਲੀ ਤੇ ਹਮਲਾ ਕਰਨ ਦੇ ਮਾਮਲੇ ਵਿਚ ਨਿਰਪੱਖ ਫੈਸਲਾ ਨਾ ਕਰਨ ’ਤੇ ਰੋਸ ਜ਼ਾਹਿਰ ਕੀਤਾ ਹੈ। ਡਾ. ਗੁਰਪ੍ਰੀਤ ਪਨੂੰ ਨੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਵਿਭਾਗ ਦੇ ਇਕ ਮਹਿਲਾ ਪੋ੍ਰਫੈਸਰ ਵਲੋਂ ਉਸ ਨਾਲ 30 ਸਤੰਬਰ ਨੂੰ ਭੱਦੀ ਸ਼ਬਦਾਵਲੀ ਵਰਤੀ ਗਈ ਤੇ ਹਮਲਾ ਕਰਦਿਆਂ ਧੱਕਾ ਮੁੱਕੀ ਵੀ ਕੀਤੀ ਗਈ। ਇਸ ਸਬੰਧੀ ਸਬੂਤਾਂ ਸਮੇਤ ਵਾਇਸ ਚਾਂਸਲਰ ਦਫਤਰ ਨੂੰ ਜਾਣਕਾਰੀ ਦਿੱਤੀ ਗਈ। ਉਸ ਸਮੇਂ ਵਿਭਾਗ ਮੁਖੀ ਦਾ ਆਹੁਦਾ ਅਕਾਦਮਿਕ ਮਾਮਲੇ ਡੀਨ ਨੂੰ ਦੇ ਦਿੱਤਾ ਤੇ ਘਟਨਾ ਦੀ ਪੜਤਾਲ ਲਈ ਕਮੇਠੀ ਦਾ ਗਠਨ ਕੀਤਾ ਗਿਆ ਸੀ। ਜਾਂਚ ਕਮੇਟੀ ਦੇ ਸੱਦੇ ’ਤੇ ਡਾ. ਪਨੂੰ ਵਲੋਂ ਸਬੂਤ ਪੇਸ਼ ਕੀਤੇ ਗਏ ਸਨ। ਡਾ. ਪਨੂੰ ਅਨੁਸਾਰ ਇਸ ਮਸਲੇ ਦਾ ਕੋਈ ਵੀ ਨਿਰਪੱਖ ਫੈਸਲਾ ਨਹੀਂ ਹੋਇਆ ਤੇ ਮਹਿਲਾ ਪੋ੍ਰਫੈਸਰ ਨੂੰ ਵਿਭਾਗ ਦਾ ਮੁਖੀ ਬਣਾ ਦਿੱਤਾ ਹੈ। ਡਾ. ਪਨੂੰ ਨੇ ਇਸੇ ਰੋਜ ਵਜੋਂ ਪੋ੍ਰਫੈਸਰ ਇੰਚਾਰਜ ਲੀਗਲ ਅਫੇਅਰਜ਼ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਮੰਗਲਵਾਰ ਨੂੰ ਇਸੇ ਮਸਲੇ ਤੇ ਹੋਈ ਬੈਠਕ ਵਿਚ ਕੋਈ ਹੱਲ ਨਹੀਂ ਹੋਇਆ। ਇੱਕ ਤੋਂ ਬਾਅਦ ਡਾਕਟਰ ਮੋਨਿਕਾ ਆਹੂਜਾ ਨੇ ਲਾਅ ਵਿਭਾਗ ਦੇ ਪਲੇਸਮੇਂਟ ਅਫ਼ਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸਦੇ ਨਾਲ ਹੀ ਡਾਕਟਰ ਭੁਪਿੰਦਰ ਵਿਰਕ ਨੇ ਵੀ ਕਾਨੂੰਨੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।