ਜਗਰਾਉਂ 22 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਤੇ ਸਿੱਧਵਾਂਬੇਟ ਦੇ ਕਿਸਾਨਾਂ ਨੇ ਪਹਿਲਾਂ ਬਸ ਸਟੈਂਡ ਤੇ ਇਕੱਤਰ ਹੋ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਰੋਸ ਰੈਲੀ ਕਰਨ ਉਪਰੰਤ ਐਸ ਡੀ ਐਮ ਦਫਤਰ ਤਕ ਰੋਸ ਮਾਰਚ ਕੀਤਾ।ਜੀਰਾ ਦੀ ਮਨਸੂਰਵਾਲ ਵਿਖੇ ਮਾਲਬਰੋਸ ਸ਼ਰਾਬ ਫੈਕਟਰੀ ਬੰਦ ਕਰਵਾਉਣ ਅਤੇ ਸੰਘਰਸ਼ਸ਼ੀਲ ਕਿਸਾਨਾਂ ਤੇ ਪੁਲਿਸ ਜਬਰ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੰਗਪੱਤਰ ਐਸ ਡੀ ਐਮ ਜਗਰਾਂਓ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਐਸ ਡੀ ਐਮ ਦਫਤਰ ਵਿਖੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਪੰਜਾਬ ਸਰਕਾਰ ਤੋਂ ਕੀਤੀ ਕਿ ਪਾਣੀ ਧਰਤੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀ ਸ਼ਰਾਬ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ 40 ਪਿੰਡਾਂਦੇ ਕਿਸਾਨਾਂ ਵਲੋਂ ਪੰਜ ਮਹੀਨੇ ਤੋਂ ਕੀਤੀ ਜਾ ਰਹੀ ਮੰਗ ਨੂੰ ਮੰਨਦੀ ਥਾਂ ਦੀਪ ਮਲਹੋਤਰਾ ਨਾਂ ਦੇ ਵੱਡੇ ਲੁਟੇਰੇ ਪੂੰਜੀ ਪਤੀ ਦੇ ਹੱਕ ਚ ਭੁਗਤਣ ਰਹੀ ਹੈ। ਪਿਛਲੇ ਦਿਨਾਂ ਚ ਕਿਸਾਨ ਸੰਘਰਸ਼ ਕਾਰੀਆਂ ਤੇ ਝੂਠੇ ਪਰਚੇ ਦਰਜ ਕਰਕੇ ਬਦਲਾਅ ਦਾ ਦਮ ਭਰਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਂਗਰਸੀਆਂ ਅਕਾਲੀਆਂ ਦਾ ਰਾਹ ਫੜ ਲਿਆ ਹੈ। ਪ੍ਰਦਰਸ਼ਨ ਕਾਰੀਏਂ ਨੇ ਜੋਰਦਾਰ, ਨਾਅਰੇ ਬੁਲੰਦ ਕਰਦਿਆਂ ਪੁਲਸ ਕੇਸ ਰੱਦ ਕਰਨ,ਗ੍ਰਿਫਤਾਰ ਕਿਸਾਨ ਤੁਰੰਤ ਰਿਹਾ ਕਰਨ, ਹਾਈਕੋਰਟ ਚ ਲੋਕ ਪੱਖ ਤੋਂ ਮਸਲੇ ਦੀ ਪੈਰਵਾਈ ਕਰਦਿਆਂ ਫੈਕਟਰੀ ਬੰਦ ਕਰਨ ਦੀ ਮੰਗ ਕੀਤੀ।ਉਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉਨਾਂਦੀ ਜਥੇਬੰਦੀ ਦੇ ਵਰਕਰ ਸੈਂਕੜਿਆਂ ਦੀ ਗਿਣਤੀ ਚ ਹਰ ਰੋਜ ਇਸ ਮੋਰਚੇ ਚ ਸ਼ਾਮਲ ਹੋ ਰਹੇ ਹਨ। ਲੁਧਿਆਣਾ ਜਿਲੇ ਦੇ ਦਿੱਲੀ ਤਰਜ ਅਖਤਿਆਰ ਚੁੱਕੇ ਇਸ ਸਾਂਝੇ ਧਰਨੇ ਰਾਹੀਂ ਮੋਦੀ ਵਾਂਗ ਭਗਵੰਤ ਮਾਨ ਸਰਕਾਰ ਨੂੰ ਵੀ ਝੁਕਣਾ ਹੋਵੇਗਾ।ਧਰਨੇ ਨੂੰ ਮਨਦੀਪ ਸਿੰਘ ਭੰਮੀਪੁਰਾ, ਦੇਵਿੰਦਰ ਸਿੰਘ ਕਾਉਂਕੇ , ਹਰਚੰਦ ਸਿੰਘ ਢੌਲਣ, ਟਹਿਲ ਸਿੰਘ ਅਖਾੜਾ , ਅਰਜਨ ਸਿੰਘ ਸ਼ੇਰਪੁਰ ਕਲਾਂ, ਬਲਦੇਵ ਸਿੰਘ ਛੱਜਾਵਾਲ ਨੇ ਵੀ ਸੰਬੋਧਨ ਕੀਤਾ।