ਲੁਧਿਆਣਾ 26 ਜੂਨ : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਅਤੇ ਡਾ. ਰਾਕੇਸ਼ ਰਾਠੌਰ ਦੀ ਅਗਵਾਈ ਹੇਠ ਇੱਕ ਵਾਦ-ਵਿਵਾਦ ਮੁਕਾਬਲਾ ਕਰਵਾਇਆ | ਇਸ ਮੌਕੇ ਬੋਲਦਿਆਂ ਡਾ. ਰਮਨਦੀਪ ਨੇ ਮੈਨੇਜਮੈਂਟ ਸਾਇੰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਏ ਜਾਣ ਦੀ ਭਰਪੂਰ ਸਲਾਘਾ ਕੀਤੀ| ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਚਾਰ-ਵਟਾਂਦਰੇ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਅਕਾਦਮਿਕ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਹੋਰ ਕਾਰਜਾਂ ਨਾਲ ਜੁੜਨ ਤੇ ਜੋਰ ਦਿੱਤਾ| ਵਿਭਾਗ ਦੇ ਪ੍ਰੋਫੈਸਰ ਡਾ. ਸੰਦੀਪ ਕਪੂਰ ਨੇ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ| ਡਾ. ਬਬੀਤਾ ਕੁਮਾਰ ਨੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਸਾਇੰਸ ਐਸੋਸੀਏਸਨ ਬਾਰੇ ਜਾਣੂ ਕਰਵਾਇਆ| ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ| ਦੋ ਟੀਮਾਂ ਵਿੱਚ 5-5 ਵਿਦਿਆਰਥੀ ਸਨ| ਬਹਿਸ ਦਾ ਵਿਸਾ ਸੀ ’ਮੁਨਾਫਾ ਬਨਾਮ ਨੈਤਿਕਤਾ’ ਟੀਮ ਏ ਨੇ ਲਾਭ ’ਤੇ ਗੱਲ ਕੀਤੀ ਜਦੋਂਕਿ ਟੀਮ ਬੀ ਨੇ ਨੈਤਿਕਤਾ ’ਤੇ ਗੱਲ ਕੀਤੀ| ਦੋਵਾਂ ਟੀਮਾਂ ਨੇ ਇਕ ਦੂਜੇ ਦੇ ਬਿਆਨਾਂ ਦਾ ਖੂਬ ਖੰਡਨ ਕੀਤਾ| ਹਰੇਕ ਟੀਮ ਨੇ ਉਦਾਹਰਨਾਂ ਦੇ ਨਾਲ ਆਪਣੇ ਹਿੱਸੇ ਦੀ ਵਿਆਖਿਆ ਕੀਤੀ ਅਤੇ ਵਾਰੀ-ਵਾਰੀ ਆਪਣੀ ਗੱਲ ਰੱਖੀ| ਅੰਤ ਵਿੱਚ ਡਾ. ਰਾਕੇਸ ਰਾਠੌਰ ਮੁਤਾਬਿਕ ਟੀਮ ਬੀ ਨੇ ਪਹਿਲਾ ਸਥਾਨ ਹਾਸਿਲ ਕੀਤਾ| ਉਹਨਾਂ ਨੂੰ ਪ੍ਰਸੰਸਾ ਵਜੋਂ ਇਨਾਮ ਵੀ ਦਿੱਤੇ ਗਏ| ਡਾ. ਰਾਕੇਸ ਰਾਠੌਰ ਨੇ ਅੰਤ ਵਿੱਚ ਧੰਨਵਾਦ ਕੀਤਾ|