ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਨਵ-ਨਿਯੁਕਤ ਚੇਅਰਮੈਨ ਜਸਵੀਰ ਸਿੰਘ 'ਜੱਸੀ ਸੋਹੀਆਂ ਵਾਲਾ ' ਨੇ ਆਪਣਾ ਅਹੁਦਾ ਅੱਜ ਸ਼ੁੱਕਰਵਾਰ ਨੂੰ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰ ਚੇਤਨ ਸਿੰਘ ਜੌੜਾਮਾਜਰਾ ਅਤੇ ਜ਼ਿਲ੍ਹੇ ਦੇ ਸਾਰੇ ਵਿਧਾਇਕ ਤੇ ਆਗੂ ਸਾਹਿਬਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਚੇਤਨ ਸਿੰਘ ਜੋੜੇਮਾਜਰਾ ਨੇ ਜਸਵੀਰ ਸਿੰਘ ਜੱਸੀ ਸੋਹੀਆ ਵਾਲੇ ਦਾ ਮੂੰਹ ਮਿੱਠਾ ਕਰਵਾਕੇ ਸਵਾਗਤ ਕੀਤਾ।ਇਸ ਮੌਕੇ ਪਟਿਆਲਾ ਦੇ ਸਾਰੇ ਵਿਧਾਇਕਾਂ ਨੇ ਜਸਵੀਰ ਸਿੰਘ ਜੱਸੀ ਦਾ ਮੂੰਹ ਮਿੱਠਾ ਕਰਵਾਇਆ । ਜੋੜਾਮਾਜਰਾ ਨੇ ਕਿਹਾ ਕੇ ਪੰਜਾਬ ਦੇ ਤਿੰਨੇ ਹਸਪਤਾਲਾਂ ਵਿਚ ਡਾਕਟਰਾਂ ਦੀ ਭਰਤੀ ਅਗਲੇ ਮਹੀਨੇ ਕੀਤੀ ਜਾਵੇਗੀ । ਇਸ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ ਕਿ ਮਰੀਜ਼ ਨੂੰ ਇਨ੍ਹਾਂ ਤਿੰਨਾਂ ਹਸਪਤਾਲਾਂ ਵਿਚੋਂ ਚੰਡੀਗੜ੍ਹ ਪੀ ਜੀ ਆਈ ਰੈਫਰ ਕੀਤਾ ਜਾ ਸਕੇ । ਜਸਵੀਰ ਸਿੰਘ ਸੋਹੀਆਂ ਵਾਲਿਆਂ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਾਂਗਾ ਅਤੇ ਦੇਸ਼ ਅਤੇ ਪੰਜਾਬ ਦੀ ਤਰੱਕੀ ਲਈ ਤਜਵੀਜ਼ਸ਼ੁਦਾ ਕੰਮ ਕਰਾਂਗਾ। ਬਲਤੇਜ ਪੰਨੂੰ ਸੀਐਮ ਦੇ ਮੀਡੀਆ ਐਡਵਾਇਜਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਅਤੇ ਉਨ੍ਹਾਂ ਨੇ ਜੱਸੀ ਸੋਹੀਆਂ ਵਾਲੇ ਦਾ ਸਵਾਗਤ ਕੀਤਾ। ਇਸ ਮੌਕੇ ਤਜਿੰਦਰ ਸਿੰਘ ਪ੍ਰਧਾਨ ਸ਼ਹਿਰੀ , ਹੇਮ ਚੰਦ ਦਿਹਾਤੀ ਪ੍ਰਧਾਨ , ਜਰਨੈਲ ਸਿੰਘ ਮੰਨੂ, ਅਜੀਤ ਸਿੰਘ ਕੋਹਲੀ ਸ਼ਹਿਰੀ ਐਮ ਐਲ ਏ, ਡ:ਬਲਬੀਰ ਸਿੰਘ ਐਮ ਐਲ ਏ, ਹਰਜੀਤ ਸਿੰਘ ਪਠਾਣਮਾਜਰਾ ਐਮ ਐਲ ਏ, ਨਾਭਾ ਦੇ ਦੇਵ ਮਾਨ ਐਮ ਐਲ ਏ , ਅਤੇ ਜੱਸੀ ਸੂਈਆਂ ਵਾਲਿਆਂ ਦੇ ਸਕੀ ਸਬੰਧੀ ਹਾਜ਼ਰ ਸਨ।