ਮਹਿਲ ਕਲਾਂ 06 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295) ਦੇ ਜਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ 8 ਜਨਵਰੀ 2023 ਦਿਨ ਐਤਵਾਰ ਨੂੰ ਗੋਲਡਨ ਕਲੋਨੀ ਨੇੜੇ (ਸਿੰਗਲਾ ਹਸਪਤਾਲ) ਬਰਨਾਲਾ ਰੋਡ ਮਹਿਲ ਕਲਾਂ ਵਿਖ਼ੇ 1 ਵਜੇ ਹੋਵੇਗੀ l ਇਸ ਮੀਟਿੰਗ ਤੇ ਸਾਰੇ ਮੈਬਰਾਂ ਦੀ ਇਕ ਯਾਦਗਾਰੀ ਸਟੂਡੀਓ ਗਰੁੱਪ ਫੋਟੋ ਹੋਵੇਗੀ, ਜਿਹੜੀ ਕੇ ਹਰ ਮੈਬਰ ਨੂੰ ਦਿੱਤੀ ਜਾਵੇਗੀ l ਇਸ ਲਈ ਸਾਰੇ ਮੈਂਬਰਾਂ ਦਾ ਪਹੁੰਚਣਾ ਜਰੂਰੀ ਆ l ਅਗਰ ਕੋਈ ਮੈਂਬਰ 8 ਜਨਵਰੀ ਨੂੰ ਨਹੀਂ ਆਓਂਦਾ ਤਾਂ ਉਹ ਆਪਣਾ ਆਪ ਜੁੰਮੇਵਾਰ ਹੋਵੇਗਾ ਕਿ ਮੇਰੀ ਫੋਟੋ ਗਰੁੱਪ ਚ ਕਿਉਂ ਨੀ ਲੱਗੀ l ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਕੇਸਰ ਖਾਨ ਮਲਿਕ ਮਾਂਗੇਵਾਲ ,ਬਲਾਕ ਸਰਪ੍ਰਸਤ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ,ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ,ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ,ਸਕੱਤਰ ਡਾ ਬਲਜੀਤ ਸਿੰਘ ਗੁੰਮਟੀ, ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਆਦਿ ਹਾਜਰ ਸਨ।