ਰਾਏਕੋਟ, 12 ਜੂਨ : ਸ਼ੂ ਐਸੋਸੀਏਸ਼ਨ ਰਾਏਕੋਟ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਜੈਨ ਟਰੇਡਰ ਰਾਏਕੋਟ ਦੇ ਦਫ਼ਤਰ ਵਿਖੇ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਉਪਰੰਤ ਸ਼ੂ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਬਰਾਂ ਵੱਲੋ ਸਰਬਸੰਮਤੀ ਨਾਲ ਕੀਮਤੀ ਲਾਲ ਜੈਨ ਨੂੰ ਸ਼ੂ ਐਸੋਸੀਏਸ਼ਨ ਰਾਏਕੋਟ ਦਾ ਪ੍ਰਧਾਨ, ਆਤਮ ਕੁਮਾਰ ਅਰੋੜਾ ਨੂੰ ਸਰਪ੍ਰਸਤ, ਸੁਨੀਲ ਜੈਨ ਹੈਪੀ ਨੂੰ ਮੀਤ ਪ੍ਰਧਾਨ, ਨਵਨੀਤ ਜੈਨ ਨੂੰ ਸਕੱਤਰ , ਕਪਿਲ ਕੁਮਾਰ ਡੰਗ ਨੂੰ ਕੈਸ਼ੀਅਰ, ਸੰਜੀਵ ਕੁਮਾਰ ਟੱਕਰ ਤੇ ਰਾਜ ਨਰਿੰਦਰ ਗਰਗ ਨੂੰ ਮੈਂਬਰ ਚੁਣਿਆ ਗਿਆ| ਨਵਨਿਯੁਕਤ ਕੀਮਤੀ ਲਾਲ ਜੈਨ ਨੇ ਸਮੂਹ ਮੈਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋ ਮੇਰੇ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਜੋ ਜੁੰਮੇਵਾਰੀ ਮੈਨੂੰ ਸੌਪੀ ਗਈ ਹੈ ਉਸਨੂੰ ਪੂਰੀ ਲਗਨ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ ਅਤੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ। ਇਸ ਮੌਕੇ swਤਿਲਕ ਰਾਜ, ਪਦਮ ਜੈਨ, ਸੰਦੀਪ ਜੈਨ ਸੁਨੀਲ ਜੈਨ, ਨਵੀਨ ਕੁਮਾਰ ਆਦਿ ਹਾਜ਼ਰ ਸਨ।