- ਕਬੱਡੀ ਵਿੱਚ ਪਿੰਡ ਮਾਧੋਪੁਰ ਦੀ ਟੀਮ ਨੇ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਟੀਮ ਨੂੰ ਹਰਾ ਕੇ ਕੀਤਾ ਪਹਿਲਾ ਸਥਾਨ ਹਾਸਲ
- ਫੁੱਟਬਾਲ ਅੰਡਰ 14 ਵਿੱਚ ਕ੍ਰਿਪਾਲ ਸਿੰਘ ਲਿਬੜਾ ਅਕੈਡਮੀ ਦੀ ਟੀਮ ਨੇ ਨਲੀਨੀ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ
ਫ਼ਤਹਿਗੜ੍ਹ ਸਾਹਿਬ, 02 ਸਤੰਬਰ 2024 : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ ਗਈਆਂ "ਖੇਡਾਂ ਵਤਨ ਪੰਜਾਬ ਦੀਆਂ" ਦੇ ਪਿਛਲੇ 02 ਸਾਲ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-3 ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ "ਖੇਡਾਂ ਵਤਨ ਪੰਜਾਬ ਦੀਆਂ" ਪ੍ਰਤੀ ਨੌਜਵਾਨਾਂ ਵਿੱਚ ਪਾਏ ਗਏ ਉਤਸ਼ਾਹ ਸਦਕਾ ਇਨ੍ਹਾਂ ਖੇਡਾਂ ਦਾ ਤੀਜਾ ਸੀਜ਼ਨ ਕਰਵਾਇਆ ਜਾ ਰਿਹਾ ਹੈ। ਇਸ ਲਈ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਆਪਣਾ ਅਤੇ ਆਪਣੇ ਸੂਬੇ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰੌਸ਼ਨ ਕਰਨਾ ਚਾਹੀਦਾ ਹੈ। ਮਿਤੀ 09 ਸਤੰਬਰ ਤੱਕ ਬਲਾਕ ਪੱਧਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਬਲਾਕ ਪੱਧਰੀ ਖੇਡਾਂ ਤਹਿਤ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਬਲਾਕ ਸਰਹਿੰਦ ਦੀਆਂ ਖੇਡਾਂ ਦੇ ਪਹਿਲੇ ਦਿਨ ਅਥਲੈਟਿਕਸ, ਵਾਲੀਵਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਫੁਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ) ਅਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਇਸ ਨਾਲ ਬਲਾਕ ਖੇੜਾ ਦੇ ਮੁਕਾਬਲੇ ਵੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਹੀ ਕਰਵਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਬਾਸਕਟ ਬਾਲ ਕੋਚ ਅਤੇ ਜ਼ਿਲ੍ਹਾ ਨੋਡਲ ਅਫਸਰ "ਖੇਡਾਂ ਵਤਨ ਪੰਜਾਬ ਦੀਆਂ" ਸ਼੍ਰੀ ਰਾਹੂਲਦੀਪ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ ਅਥਲੈਟਿਕਸ ਲੜਕੇ, ਅੰਡਰ-17, 100 ਮੀਟਰ ਦੌੜ ਵਿੱਚ ਮਨਪ੍ਰੀਤ ਲਖੋਤਾ ਨੇ ਪਹਿਲਾ ਸਥਾਨ, ਵਨਸ਼ਦੀਪ ਸਿੰਘ ਨੇ ਦੂਜਾ ਸਥਾਨ ਅਤੇ ਹਰਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ ਲੜਕਿਆਂ ਅੰਡਰ-17,400 ਮੀਟਰ ਵਿੱਚ ਪਹਿਲਾ ਸਥਾਨ ਹਾਰਦਿਕ ਵਾਵਾ, ਦੂਜਾ ਸਥਾਨ ਅਰੁਣ ਕੁਮਾਰ, ਤੀਜਾ ਸਥਾਨ ਜਸ਼ਨਪ੍ਰੀਤ ਸਿੰਘ ਨੇ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕੇ ਅੰਡਰ-17 ਵਿੱਚ ਪਿੰਡ ਮਾਧੋਪੁਰ ਦੀ ਟੀਮ ਨੇ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜ.ਕਾਲਜ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਵਾਲੀਵਾਲ ਦੇ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ,ਮਾਧੋਪੁਰ ਅਤੇ ਸ.ਹਾਈ.ਸਕੂਲ.ਸਾਨੀਪੁਰ ਜੇਤੂ ਰਹੇ। ਇਸੇ ਤਰ੍ਹਾਂ 17 ਸਾਲ ਉਮਰ ਵਰਗ ਵਿਚ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਪਬਲਿਕ ਸਕੂਲ, ਫਤਹਿਗੜ੍ਹ ਸਾਹਿਬ ਅਤੇ ਜੀਜਸ ਸੇਵੀਅਰ ਸਕੂਲ ਸਰਹਿੰਦ ਜੇਤੂ ਰਹੇ। ਰਾਹੁਲਦੀਪ ਸਿੰਘ ਨੇ ਹੋਰ ਦੱਸਿਆ ਕਿ ਲੜਕਿਆਂ ਦੇ ਫੁੱਟਬਾਲ ਅੰਡਰ 14 ਵਿੱਚ ਕ੍ਰਿਪਾਲ ਸਿੰਘ ਲਿਬੜਾ ਅਕੈਡਮੀ ਦੀ ਟੀਮ ਨੇ ਨਲੀਨੀ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ ਅਤੇ ਅੰਡਰ -17 ਵਿੱਚ ਵੀ ਕ੍ਰਿਪਾਲ ਸਿੰਘ ਲਿਬੜਾ ਅਕੈਡਮੀ ਦੀ ਟੀਮ ਨੇ ਜੀਜਸ ਸੇਵੀਅਰ ਸਕੂਲ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਫੁੱਟਬਾਲ ਅੰਡਰ 21 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਯੂਨਾਟਿਡ ਫੁਟਬਾਲ ਕਲੱਬ, ਸਰਹਿੰਦ ਦੀ ਟੀਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ "ਖੇਡਾਂ ਵਤਨ ਪੰਜਾਬ ਦੀਆਂ" ਸੀਜ਼ਨ-3 ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਨੌਜਵਾਨੀ ਨੂੰ ਤਰੱਕੀ ਦੇ ਰਾਹ 'ਤੇ ਤੋਰਿਆ ਜਾਵੇ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਸ੍ਰੀਮਤੀ ਰੂਪਪ੍ਰੀਤ ਕੌਰ, ਸ੍ਰੀ ਲਖਵੀਰ ਸਿੰਘ, ਸ੍ਰੀ ਮਨੀਸ਼ ਕੁਮਾਰ, ਸ੍ਰੀ ਸੁਖਦੀਪ ਸਿੰਘ, ਸ੍ਰੀ