ਐਸ.ਏ.ਐਸ ਨਗਰ, 02 ਮਈ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਕੇ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੈਂਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) (ਜੀ) ਤਹਿਤ ਰੱਦ ਕੀਤੇ ਗਏ ਹਨ। ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਈਗਲਜ਼ ਇਮੀਗ੍ਰੇਸ਼ਨ ਸਰਵਿਸਸਜ਼, ਐਸ.ਸੀ.ਓ ਨੰ. 673 ਦੂਜੀ ਮੰਜ਼ਿਲ ਸੈਕਟਰ 70 ਐਸ.ਏ.ਐਸ ਨਗਰ ਅਤੇ ਸਟਰਾਈਵਰਜ਼ ਇੰਟਰਨੈਸ਼ਨਲ ਕੰਸਲਟੈਂਟ ਦੁਕਾਨ ਨੰ. 25 ਫੇਜ਼ 3ਬੀ2 ਐਸ.ਏ.ਐਸ ਨਗਰ ਫਰਮਾਂ ਨੂੰ ਕੰਸਲਟੈਂਟੀ ਅਤੇ ਕੋਚਿੰਗ ਇੰਸੀਚਿਊਟ ਆਫ ਆਈਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ। ਇਨ੍ਹਾਂ ਫਰਮਾਂ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ ‘ਤੇ ਰੱਦ /ਕੈਂਸਲ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਈਗਲ ਇੰਮੀਗ੍ਰੇਸ਼ਨ ਸਰਵਿਸਿਜ਼ ਦੇ ਮਾਲਕ ਸ੍ਰੀਮਤੀ ਸੁਖਜੀਤ ਕੌਰ ਧਾਲੀਵਾਲ ਵਾਸੀ ਮਕਾਨ ਨੰ. 192 ਵਾਰਡ ਨੰ. 09 ਮੁਹੱਲਾ ਜੱਟਾ ਵਾਲਾ,ਬਨੂੰੜ ਤਹਿਸੀਲ ਮੁਹਾਲੀ ਜਿਲ੍ਹਾ ਐਸ.ਏ.ਐਸ ਨਗਰ ਅਤੇ ਸ੍ਰੀ ਚਨਮੀਤ ਸਿੰਘ ਸੈਣੀ ਵਾਸੀ ਮਕਾਨ ਨੰ. 91, ਜੀਵਨ ਪ੍ਰੀਤ ਨਗਰ, ਫਿਰੋਜ਼ਪੁਰ ਰੋਡ ਜਿਲ੍ਹਾ ਲੁਧਿਆਣਾ ਅਤੇ ਹੁਣ ਵਾਸੀ ਮਕਾਨ ਨੰ. 190 ਬਲੋਕ ਬੀ, ਦੂਜੀ ਮੰਜਿਲ ਸਨੀ ਇੰਨਕਲੇਵ, ਸੈਕਟਰ 125 ਖਰੜ ਜਿਲ੍ਹਾ ਐਸ.ਏ.ਐਸ ਨਗਰ ਫਰਮਾਂ ਨੂੰ ਕੰਸਲਟੈਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਇਨ੍ਹਾਂ ਫਰਮਾਂ ਵੱਲੋਂ ਇਹ ਲਾਇਸੰਸ ਸਰੰਡਰ ਕਰਨ ਉਪਰੰਤ ਇਨ੍ਹਾਂ ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਗਏ ਹਨ। ਸ੍ਰੀਮਤੀ ਬਰਾੜ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦਾ ਪ੍ਰੋਪਰਾਈਟਰ ਹਰ ਪੱਖ ਜ਼ਿੰਮੇਵਾਰੀ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਦਾਰੀ ਹੋਵੇਗੀ ।