ਲੁਧਿਆਣਾ, 6 ਜੁਲਾਈ 2024 : ਬੀਤੇ ਦਿਨੀਂ ਸ਼ਿਵ ਸੈਨਾ ਦੇ ਆਗੂ ਤੇ ਹੋਏ ਹਮਲੇ ਤੋਂ ਬਾਅਦ ਅੱਜ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖਰ ਉਨ੍ਹਾਂ ਦਾ ਹਾਲ ਜਾਨਣ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਪੁੱਜੇ। ਇਸ ਮੌਕੇ ਪੰਜਾਬ ਸਰਕਾਰ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਖੁਦ ਸੋਧੇ ਲਾਉਣ ਦਾ ਇਹ ਚਲਣ ਚੱਲ ਪਿਆ ਹੈ। ਉਹਨਾਂ ਕਿਹਾ ਕਿ ਇਹ ਖਤਰਨਾਕ ਹੈ ਅਜਿਹਾ ਨਹੀਂ ਹੋਣਾ ਚਾਹੀਦਾ। ਸੁਨੀਲ ਜਾਖੜ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਸਰਕਾਰ ਸੁੱਤੀ ਪਈ ਹੈ। ਸੁਨੀਲ ਜਾਖੜ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਸੂਰੀ ਦਾ ਕਤਲ ਕਰ ਦਿੱਤਾ ਗਿਆ। ਜਲੰਧਰ ਦੇ ਵਿੱਚ ਵੀ ਕਤਲ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਸਮਾਜ ਲਈ ਵੀ ਖਤਰਨਾਕ ਕੰਮ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜੇਕਰ ਕਿਸੇ ਨੂੰ ਲੱਗੇ ਕਿ ਉਸ ਦੀਆਂ ਭਾਵਨਾਵਾਂ ਨੂੰ ਕੋਈ ਢਾਲ ਲੱਗੀ ਹੈ ਤਾਂ ਉਹ ਆਪਣੇ ਆਪ ਹੀ ਉਸ ਦਾ ਕਤਲ ਕਰ ਦੇਵੇ ਜਾਂ ਕਾਰਵਾਈ ਕਰ ਦੇਵੇ। ਉਹਨਾਂ ਕਿਹਾ ਕਿ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਜੇਕਰ ਫੈਸਲੇ ਆਪ ਹੀ ਕਰਨੇ ਹਨ ਉਹਨਾਂ ਕਿਹਾ ਕਿ ਮੁਲਜ਼ਮਾਂ ਦਾ ਫੜੇ ਜਾਣਾ ਮੁੱਦਾ ਨਹੀਂ ਹੈ, ਮੁੱਦਾ ਸਮਾਜ ਦੇ ਵਿੱਚ ਇਹ ਜੋ ਚੱਲਣ ਚੱਲ ਪਿਆ ਹੈ ਇਸ ਤੇ ਠੱਲ ਪਾਉਣਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ। ਇਸ 'ਤੇ ਰੋਕ ਲਾਉਣ ਦੀ ਲੋੜ ਹੈ ਜੋ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਸਭ ਤੋਂ ਜਰੂਰੀ ਗੱਲ ਹੀ ਸੂਬੇ ਲਈ ਕਾਨੂੰਨ ਵਿਵਸਥਾ ਹੁੰਦੀ ਹੈ, ਜੇਕਰ ਕੋਈ ਸੁਰੱਖਿਤ ਹੀ ਨਹੀਂ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੈ। ਉਥੇ ਹੀ ਸੁਨੀਲ ਜਾਖੜ ਨੇ ਕਿਹਾ ਪੰਜਾਬ ਦੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਸੁੱਰਖਿਆ ਦਾ ਖਿਆਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਸਿੱਧੂ ਮੂਸੇਵਾਲਾ ਤੋਂ ਬਾਅਦ ਕਈ ਅਜਿਹੇ ਹਮਲੇ ਹੋਏ ਹਨ ਕਤਲ ਹੋਏ ਹਨ ਜੋ ਸਾਫ ਤੌਰ 'ਤੇ ਸੁਬੇ ਦੀ ਸਰਕਾਰ ਜ਼ਿੰਮੇਵਾਰ ਹੈ। ਨਾਲ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਝੁਠੇ ਮਗਰਮੱਛ ਦੇ ਹੰਝੂਆਂ ਦੇ ਨਾਮ 'ਤੇ ਵੀ ਪਰਿਵਾਰ ਨੂੰ ਹੌਂਸਲਾ ਨਹੀਂ ਦਿੱਤਾ ਅਫਸੌਸ ਦੇ ਨਾਮ 'ਤੇ ਇੱਕ ਛੋਟਾ ਜਿਹਾ ਟਵੀਟ ਵੀ ਨਹੀਂ ਕੀਤਾ ਗਿਆ। ਮਾਨ ਆਪਣੀ ਕੁਰਸੀ ਬਚਾਉਣ 'ਚ ਵਿਅਸਤ ਹਨ।