ਮਹਿਲ ਕਲਾਂ 27 ਮਾਰਚ (ਗੁਰਸੇਵਕ ਸਹੋਤਾ) : ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਦੇਂ ਆ ਰਹੇ ਸਹਾਇਕ ਇੰਜੀਨੀਅਰ(ਏ ਈ) ਕੁਲਵੰਤ ਸਿੰਘ ਦੀ ਡਿਊਟੀ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਉਨ੍ਹਾਂ ਨੂੰ ਪਦ ਉੱਨਤ ਕਰਕੇ ਉਪ ਮੰਡਲ ਅਫਸਰ ਪੰਚਾਇਤੀ ਰਾਜ ਨਿਯੁਕਤ ਕੀਤਾ ਹੈ।ਜਿਨ੍ਹਾਂ ਨੂੰ ਅੱਜ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ ਵੱਖ ਵੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਤੌਰ ਸਨਮਾਨਿਤ ਕਰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਕੀਤੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਚ ਬੋਲਦਿਆਂ ਬੀ ਡੀ ਪੀ ਓ ਮਹਿਲ ਕਲਾਂ ਸ ਮਨਜੋਤ ਸਿੰਘ , ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਸਮਾਜ ਭਲਾਈ ਕਲੱਬ ਪੰਜਾਬ ਦੇ ਚੇਅਰਮੈਨ ਪਾਲੀ ਵਜੀਦਕੇ, ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ,ਖਜਾਨਚੀ ਜਗਤਾਰ ਸਿੰਘ ਪੰਡੋਰੀ ਨੇ ਕਿਹਾ ਕਿ ਸ ਕੁਲਵੰਤ ਸਿੰਘ ਨੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣ ਨਾਲ ਨਾਲ ਦਫ਼ਤਰ ਅµਦਰ ਹਰ ਇੱਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਤੇ ਕਿਸੇ ਵੀ ਪੰਚਾਇਤ ਨੂੰ ਮਹਿਲ ਕਲਾਂ ਦਫ਼ਤਰ ਦੀ ਤਰਫ਼ੋਂ ਕੋਈ ਦਿੱਕਤ ਨਹੀ ਆਉਣ ਦਿੱਤੀ।ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਜੀ ਦੀ ਸ਼ਖਸੀਅਤ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ।ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਉੱਨਾਂ ਦਾ ਯਾਦਗਾਰੀ ਸਨਮਾਨ ਦੇ ਕੇ ਸਨਮਾਨ ਕੀਤਾ। ਅਖੀਰ ਵਿੱਚ ਕੁਲਵੰਤ ਸਿੰਘ ਨੇ ਸਮੂਹ ਸਟਾਫ ਅਤੇ ਪਤਵੰਤਿਆਂ ਦਾ ਇਸ ਸਨਮਾਨ ਬਦਲੇ ਧੰਨਵਾਦ ਕੀਤਾ। ਇਸ ਮੌਕੇ ਸੁਪਰਡੈਂਟ ਗੁਰਚੇਤ ਸਿੰਘ ਸਹਿਜੜਾ, ਲੇਖਾਕਾਰ ਅਮਰਜੀਤ ਕੌਰ, ਜੇ ਈ ਇੰਦਰਜੀਤ ਸਿੰਘ, ਜੇ ਈ ਹਰਪ੍ਰੀਤ ਸਿੰਘ, ਨਰੇਗਾ ਦੇ ਏ ਪੀ ਓ ਗਗਨਦੀਪ ਸਿੰਘ, ਹਰਦੀਪ ਸਿੰਘ (ਲੱਖਾ) ਬੀਹਲਾ, ਸਾਬਕਾ ਸਰਪੰਚ ਰਾਜ ਸਿੰਘ ਭਾਂਬੜ, ਧਰਮਪਾਲ ਸਿੰਘ ਕ੍ਰਿਪਾਲ ਸਿੰਘ ਵਾਲਾ,ਬਲਾਕ ਪਟਵਾਰੀ ਗੁਰਪ੍ਰੀਤ ਸਿੰਘ, ਕੰਪਿਊਟਰ ਅਪਰੇਟਰ ਜਸਵੀਰ ਸਿੰਘ ਅਤੇ ਚੌਕੀਦਾਰ ਗੁਰਜੰਟ ਸਿੰਘ ਹਾਜਰ ਸਨ।