ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਨਹਿਰੀ ਪਾਣੀ ਦੇ ਨਮੂਨੇ ਲਏ ਗਏ

ਫਾਜਿਲਕਾ 21 ਅਪ੍ਰੈਲ 2025 : ਪਿਛਲੇ ਕੁੱਝ ਸਮੇਂ ਤੋਂ ਇਲਾਕਾ ਨਿਵਾਸੀਆਂ ਵੱਲੋਂ ਨਹਿਰਾਂ ਵਿੱਚ ਗੰਧਲੇ ਪਾਣੀ ਦੇ ਆਉਣ ਸਬੰਧੀ ਸ਼ਿਕਾਇਤ ਕੀਤੀ ਜਾ ਰਹੀ ਸੀ, ਜਿਸ ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਫਾਜਿਲਕਾ  ਵੱਲੋਂ ਸਬੰਧਤ ਮਹਿਕਮਿਆਂ ਨਾਲ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਾਣੀ ਸਪਲਾਈ ਕਰ ਰਹੀਆਂ ਨਹਿਰਾਂ ਅਤੇ ਸੁਇਆ ਦੇ ਪਾਣੀ ਦੇ ਨਮੂਨੇ ਅੱਜ ਮਿਤੀ 21.04.2025 ਨੂੰ ਲਏ ਗਏ ਅਤੇ ਨਰੀਖਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਪਾਣੀ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤੇ ਗਏ। ਇੰਜ. ਅਨੀਸ਼ ਸ਼ਰਮਾ, ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਤੀ 08.04.2025 ਤੋਂ ਹੀ ਨਹਿਰੀ ਪਾਣੀ ਦੀ ਮੋਨੀਟਰਿੰਗ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਫਿਰ ਚਾਰ ਜਗ੍ਹਾ ਤੋਂ ਨਹਿਰੀ ਪਾਣੀ ਦੇ ਨਮੂਨੇ ਲਏ ਗਏ, ਜਿਵੇਂ ਕਿ ਅਰਨੀਵਾਲਾ ਡਿਸਟਰੀਬਿਊਟਰੀ ਦੇ ਨੇੜੇ ਪੈਂਦੇ ਪਿੰਡ ਕਮਾਲ ਵਾਲਾ, ਟਾਹਲੀ ਵਾਲਾ ਜੱਟਾਂ, ਡਿੱਪਾਂ ਵਾਲੀ ਅਤੇ ਭਾਗਸਰ ਮਾਈਨਰ ਦੇ ਨੇੜੇ ਪੈਂਦੇ ਪਿੰਡ ਹਲੀਮ ਵਾਲਾ ਤੋਂ ਨਮੂਨੇ ਲਏ ਗਏ। ਇਹ ਨਮੂਨੇ ਇਹਨਾਂ ਨਮੂਨਿਆਂ ਦੇ ਨਰੀਖਣ ਉਪਰਾਂਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।