ਐਸ ਏ ਐਸ ਨਗਰ : ਕਾਲ-ਸੀ ਟ੍ਰੇਨਿੰਗ ਡਵੀਜ਼ਨ ਆਫ ਪੰਜਾਬ ਇਨਫੋਟੈਕ ਦੀ ਬ੍ਰਾਂਚ ਵਜੋਂ ਐਸ ਵੀ ਐਸ ਕੰਸਲਟਿੰਗ ਗਰੁੱਪ ਸੈਂਟਰ ਦਾ ਰਸਮੀ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਾਡੇ ਸਿੱਖਿਆ ਖੇਤਰ ਵਿਚ ਕੁਝ ਕਮੀਆ ਨੇ ਜੋ ਬੱਚਿਆਂ ਨੂੰ ਸਿਰਫ਼ ਨੌਕਰੀ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਸ ਕਰਕੇ ਬੱਚਿਆਂ ਦਾ ਰੁਝਾਨ ਬਾਹਰਲੇ ਦੇਸ਼ਾਂ ਵੱਲ ਵਧਿਆ ਹੈ ਪਰੰਤੂ ਅਜਿਹੇ ਸੈਂਟਰਾਂ ਬੱਚਿਆ ਨੂੰ ਟੈਕਨੀਕਲ ਮਜ਼ਬੂਤ ਕਰ ਅੱਜ ਦੇ ਮੁਕਾਬਲੇ ਵਾਲੇ ਯੁੱਗ ਦੇ ਹਾਣੀ ਬਣਾਉਣ ਲਈ ਕੰਮ ਕਰਦੇ ਹਨ ਅਤੇ ਇਸ ਕੰਮ ਲਈ ਉਨ੍ਹਾਂ ਐਸ ਵੀ ਐਸ ਕੰਸਲਟਿੰਗ ਗਰੁੱਪ ਸੈਂਟਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੋਗਤਾ ਹੋਣਾ ਮਹੱਤਵਪੂਰਨ ਹੈ ਕਿਸੇ ਵੀ ਖੇਤਰ ਵਿੱਚ ਨੌਜਵਾਨਾਂ ਨੂੰ ਸਫ਼ਲਤਾ ਉਦੋਂ ਹੀ ਪ੍ਰਾਪਤ ਹੁੰਦੀ ਜਦੋਂ ਉਹ ਉਸ ਖੇਤਰ ਵਿੱਚ ਨਿਪੁੰਨਤਾ ਹਾਸਲ ਕਰਦੇ ਹਨ। ਇਸ ਤੋਂ ਪਹਿਲਾਂ ਐਸ ਵੀ ਐਸ ਕੰਸਲਟਿੰਗ ਗਰੁੱਪ ਸੈਂਟਰ ਦੇ ਮੁਖੀ ਨੇ ਦੱਸਿਆ ਸੈਂਟਰ ਵੱਲੋ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਕਾਲ-ਸੀ ਟ੍ਰੇਨਿੰਗ ਡਵੀਜ਼ਨ ਆਫ ਪੰਜਾਬ ਇਨਫੋਟੈਕ ਦੀ 73ਵੀ ਬ੍ਰਾਂਚ ਵਜੋਂ ਐਸ ਵੀ ਐਸ ਕੰਸਲਟਿੰਗ ਗਰੁੱਪ ਸੈਂਟਰ ਦੇ ਨਾਮ ਨਾਲ ਖੋਲ੍ਹਿਆ ਗਿਆ ਹੈ। ਇਥੇ ਨੌਜਵਾਨਾਂ ਵੱਖ ਵੱਖ ਟੈਕਨੀਕਲ ਕੋਰਸਾਂ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਾਲ-ਸੀ ਟ੍ਰੇਨਿੰਗ ਡਵੀਜ਼ਨ ਆਫ ਪੰਜਾਬ ਇਨਫੋਟੈਕ ਵਲੋਂ ਪੰਜਾਬ ਸਰਕਾਰ ਦੇ ਵੀ ਕਈ ਵਿਭਾਗਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਕੋਰਸ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋ ਬਾਹਰਲੇ ਦੇਸ਼ਾਂ ਵਿੱਚ ਜਾਣ ਵਾਲ਼ੇ ਇੱਛੁਕ ਨੌਜਵਾਨਾਂ ਲਈ ਵੀ ਕੋਰਸ ਕਰਵਾਏ ਜਾਂਦੇ ਹਨ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆ ਕਈ ਸ਼੍ਰੇਣੀਆਂ ਨੂੰ ਵੀ ਮੁਫ਼ਤ ਕੋਰਸ ਵੀ ਕਰਵਾਏ ਜਾਂਦੇ ਹਨ।