ਲੁਧਿਆਣਾ, 28 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ 11 ਕੇ ਵੀ ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ ਕੀਤਾ ਗਿਆ, ਇਸ ਨਵੇਂ ਫੀਡਰ ਤੇ ਲਗਭਗ 54 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਇੰਜੀਨੀਅਰ ਕੇਂਦਰੀ ਜੌਨ ਇੰਜੀ: ਇੰਦਰਪਾਲ ਸਿੰਘ, ਉਪ-ਮੁੱਖ ਇੰਜੀਨੀਅਰ ਸਿਟੀ ਵੈਸਟ ਸਰਕਲ ਲੁਧਿਆਣਾ ਇੰਜੀ: ਅਨਿਲ ਕੁਮਾਰ ਸ਼ਰਮਾ ਅਤੇ ਵਧੀਕ ਨਿਗਰਾਨ ਇੰਜੀਨੀਅਰ ਜਨਤਾ ਨਗਰ ਮੰਡਲ ਲੁਧਿਆਣਾ ਇੰਜੀ: ਅਮਨਦੀਪ ਸਿੰਘ ਵੀ ਮੌਜੂਦ ਸਨ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਨਵੇਂ ਫੀਡਰ ਨਾਲ ਗੁਰੂ ਗੋਬਿੰਦ ਸਿੰਘ ਨਗਰ ਏਕਤਾ ਮਾਰਗ, ਨਿਊ ਆਜਾਦ ਨਗਰ, ਬਸੰਤ ਨਗਰ, ਢਿੱਲੋਂ ਕਲੋਨੀ ਅਤੇ ਗਰੇਵਾਲ ਕਲੋਨੀ ਦੇ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਵੇਂ ਉਸਾਰੇ ਗਏ ਫੀਡਰ ਨਾਲ 4580 ਘਰਾਂ, 680 ਦੁਕਾਨਾਂ ਅਤੇ ਹੋਰ ਉਦਯੋਗਿਕ ਕੁਨੈਕਸ਼ਨਾਂ ਨੂੰ ਬਿਜਲੀ ਸਮੱਸਿਆ ਤੋਂ ਰਾਹਤ ਮਿਲੇਗੀ। ਇਹ ਸਾਰਾ ਕਾਰਜ ਹਲਕਾ ਵਿਧਾਇਕ ਛੀਨਾ ਅਤੇ ਪੀ.ਐਸ.ਪੀ.ਸੀ.ਐਲ. ਦੇ ਉਚ ਅਧਿਕਾਰੀਆਂ/ਕਰਮਚਾਰੀਆਂ ਦੀ ਮਿਹਨਤ ਸਦਕਾ ਨੇਪਰੇ ਚੜ੍ਹਿਆ ਹੈ। ਇਸ ਕੰਮ ਨੂੰ ਕਰਵਾਉਣ ਲਈ ਇੰਜੀ:ਜਗਜੀਤ ਸਿੰਘ ਲਿੱਟ ਜੇ.ਈ. ਅਤੇ ਉਪ-ਮੰਡਲ ਅਫ਼ਸਰ ਇੰਜੀ: ਸੋਹਣ ਸਿੰਘ ਅਤੇ ਇੰਜੀ: ਜਤਿੰਦਰ ਮੋਹਨ ਭੰਡਾਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਨੀਸ਼ ਰਿੰਕੂ , ਨੀਰਜ ਯਾਦਵ,ਵਿਕੀ ਜੱਗਦੇਉ,ਰੁਪਿੰਦਰ ਕੌਰ,ਹਰਦੇਵ ਗੋਲਡੀ, ਲਖਵਿੰਦਰ ਜੀਉੜਾ, ਡਾਕਟਰ ਰਣਜੀਤ ਗਰੇਵਾਲ , ਸੁਖਦੇਵ ਗਰਚਾ,ਬਲਜੀਤ ਗਰਚਾ,ਅਜੇ ਸ਼ੁਕਲਾ,ਅਜਯ ਮਿੱਤਲ,ਕੁਲਵੰਤ ਸਿੰਘ, ਫ਼ਿਰੋਜ਼ ਖ਼ਾਨ, ਦਵਿੰਦਰ ਸ਼ੇਰਪੁਰੀ, ਧਰਮਿੰਦਰ ਸਿੰਘ, ਜਗਦੇਵ ਧੁੰਨਾ,ਜਤਿੰਦਰ ਛਿੰਦਾ,ਚੇਤੰਨ ਥਾਪਰ, ਬੱਬਲੀ ਢੋਲੇਵਾਲ ਡਾਕਟਰ ਜਸਵੀਰ ਸਿੰਘ, ਰਿਪਨਦੀਪ ਸਿੰਘ ਗਰਚਾ, ਪ੍ਰੀਤਮ ਸਿੰਘ ਕੈਂਥ, ਕ੍ਰਿਸ਼ਨ ਲਾਲ ਸ਼ੁਕਲਾ ਜੁਗਰਾਜ ਸਿੰਘ,ਸੁਨੀਲ ਜੌਹਰ,ਸੁਖਦੇਵ ਸਿੰਘ ਆਦਿ ਹਾਜ਼ਰ ਸਨ |