
ਸ੍ਰੀ ਮੁਕਤਸਰ ਸਾਹਿਬ 3 ਫਰਵਰੀ 2025 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੰਸਪੈਕਟਿੰਗ ਜਸਟਿਸ ਮਿਸ. ਮਨੀਸ਼ਾ ਬੱਤਰਾ ਨੇ 01 ਫਰਵਰੀ 2025 ਤੋਂ 03 ਫਰਵਰੀ 2025 ਤੱਕ ਸੈਸਨ ਡਿਵੀਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 01.02.2025 ਨੂੰ ਸਬ ਡਿਵੀਜਨ ਮਲੋਟ ਅਤੇ ਗਿੱਦੜਬਾਹਾ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਵੱਖ ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ ਇਸ ਮੌਕੇ ਬਾਰ ਪ੍ਰਧਾਨ ਵੱਲੋਂ ਸਮੇਤ ਵਕੀਲ ਸਹਿਬਾਨਾਂ ਵੱਲ਼ੋ ਨਿੱਘਾ ਸਵਾਗਤ ਕੀਤਾ ਗਿਆ। ਮਲੋਟ ਬਾਰ ਵੱਲੋਂ ਆਪਣੇ ਚੈਬਰਾ ਦਾ ਨੀਹ ਪੱਥਰ ਅਤੇ ਉਦਘਾਟਨ ਕਰਵਾਇਆ ਗਿਆ। 02 ਫਰਵਰੀ 2025 ਨੂੰ ਮਾਨਯੋਗ ਇੰਸਪੈਕਟਿੰਗ ਜੱਜ ਸਾਹਿਬ ਵੱਲੋ ਜਿਲ੍ਹਾ ਜੇਲ੍ਹ ਦਾ ਦੋਰਾ ਕਰਕੇ ਜੇਲ ਦਾ ਨਿਰੀਖਣ ਕੀਤਾ ਗਿਆ ਇਸ ਮੌਕੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਸਕਿਲਾਂ ਸੁਣੀਆਂ ਗਈਆ ਅਤੇ ਜਲਦ ਹੀ ਉਹਨਾਂ ਦਾ ਨਿਪਟਾਰਾ ਕਰਨ ਦਾ ਅਸਵਾਸ਼ਨ ਦਿੱਤਾ ਗਿਆ। ਜੇਲ੍ਹ ਦੌਰੇ ਦੌਰਾਨ ਜੇਲ ਵਿੱਚ ਬਣੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਲੀਨਿਕ ਦਾ ਨਿਰੀਖਣ ਕੀਤਾ ਗਿਆ ਅਤੇ ਇਸ ਦੌਰਾਨ ਜਿਲ੍ਹਾ ਸਿਵਲ ਸਰਜਨ ਵੱਲੋਂ ਵੱਖ ਵੱਖ ਡਾਕਟਰਾਂ ਦੀ ਟੀਮ ਵੱਲੋ ਮੈਡੀਕਲ ਕੈਂਪ ਲਗਾਇਆ ਗਿਆ ਸੀ, ਡਾਕਟਰੀ ਟੀਮ ਵੱਲੋਂ ਜੇਲ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਦਾ ਚੈੱਕਅੱਪ ਕਰਕੇ ਲੋੜ ਅਨੁਸਾਰ ਦਵਾਈ ਦਿੱਤੀ ਗਈ, ਉਸ ਉਪਰੰਤ ਉਹਨਾਂ ਵੱਲੋਂ ਜਿਲਾ ਜੇਲ ਵਿੱਚ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ। ਉਸ ਉਪਰੰਤ ਜਿਲਾ ਜੇਲ ਵਿੱਚ ਪੌਦਾ ਵੀ ਲਗਾਇਆ ਗਿਆ ਅਤੇ ਕੈਦੀਆਂ/ਹਵਾਲਾਤੀਆਂ ਵੱਲੋਂ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ/ਖੇਡਾ ਵਿੱਚ ਵੀ ਭਾਗ ਲਿਆ ਗਿਆ। ਉਹਨਾਂ ਵੱਲੋਂ ਕੈਦੀਆਂ/ਹਵਾਲਾਤੀਆਂ ਵੱਖ ਵੱਖ ਤਰ੍ਹਾ ਦੇ ਕੀਤੇ ਗਏ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਗਈ ਅਤੇ ਮਾਨਯੋਗ ਜਸਟਿਸ ਵੱਲੋਂ ਅਚਾਰ ਮੁਰੱਬੇ ਦੇ ਕੋਰਸ ਦਾ ਉਦਘਾਟਨ ਕੀਤਾ ਗਿਆ।ਅੱਜ 0 3 ਫਰਵਰੀ 2025 ਨੂੰ ਜਿਲ੍ਹਾ ਕਚਿਹਰੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਵੱਲੋ ਜਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਨਵੀ ਬਣਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਆਪਣੀ ਭਾਸਣ ਰਾਹੀ ਸੈਂਟਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸ਼੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨ ਜੱਜ, ਮਿਸ: ਅਮੀਤਾ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਮਿਸ. ਗਿਰੀਸ਼, ਪ੍ਰਿੰਸੀਪਲ ਜੱਜ, ਫੈਮਲੀ ਕੋਰਟ, ਸ਼੍ਰੀ ਰਮਨ ਸ਼ਰਮਾ, ਵਧੀਕ ਜਿਲ੍ਹਾ ਅਤੇ ਸੈਸ਼ਨਜ ਜੱਜ, ਸ੍ਰੀ ਅਮਰੀਸ਼ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜਨ); ਡਾ. ਗਗਨਦੀਪ ਕੌਰ, ਸੀ.ਜੇ.ਐੱਮ/ਸੈਕਟਰੀ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਨੀਰਜ ਕੁਮਾਰ ਸਿੰਗਲਾ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ; ਸ੍ਰੀ ਮਹੇਸ਼ ਕੁਮਾਰ, ਵਧੀਕ ਸਿਵਲ ਜੱਜ (ਸੀਨੀ.ਡਵੀ.); ਮਿਸ: ਗੁਰਪ੍ਰੀਤ ਕੌਰ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ, ਨਵ ਨਿਯੁਕਤ ਅਫਸਰ ਸਾਹਿਬਾਨ ਵੀ ਮੌਜੂਦ ਸਨ, ਇਸ ਤੋਂ ਇਲਾਵਾ ਸ੍ਰੀ ਸਜੀਵ ਕੋਛੜ, ਜਿਲ੍ਹਾ ਅਟਾਰਨੀ ਸਮੇਤ ਸਰਕਾਰੀ ਵਕੀਲ ਸਾਹਿਬਾਨ, ਸ੍ਰੀ ਰਾਜਿੰਦਰਪਾਲ ਸ਼ਰਮਾ, ਡਿਪਟੀ ਚੀਫ ਕੌਂਸਲ, ਸਮੇਤ ਸਟਾਫ ਤੋਂ ਇਲਾਵਾ ਦੇ ਅਫਸਰ ਵੀ ਮੌਜੂਦ ਸਨ। ਮਾਨਯੋਗ ਜਸਟਿਸ ਵੱਲੋਂ ਚੀਫ ਡਿਫੈਂਸ ਕੌਂਸਲ ਦੇ ਦਫਤਰ, ਪਰਮਾਨੈਂਟ ਲੋਕ ਅਦਾਲਤ, ਮੀਡੀਏਸ਼ਨ ਸੈਂਟਰ ਅਤੇ ਫਰੰਟ ਆਫਿਸ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਵੱਲੋ ਕਾਨੂੰਨੀ ਸਹਾਇਤਾ ਸਕੀਮਾਂ ਉਪਰ ਤਸੱਲੀ ਪ੍ਰਗਟ ਕੀਤੀ।