ਫ਼ਤਹਿਗੜ੍ਹ ਸਾਹਿਬ, 09 ਜੁਲਾਈ 2024 : ਰਾਜਭਾਸ਼ਾ ਕਮੇਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਯੂਨੀਅਨ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਰਿਊਣਾ ਉੱਚਾ ਦੇ ਕੇਂਦਰੀ ਵਿਦਿਆਲਿਆ ਵਿਖੇ ਰਾਜ ਭਾਸ਼ਾ ਪ੍ਰਸ਼ਨੌਤਰੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਮੁਕੇਸ਼ ਸੈਣੀ ਨੇ ਵਿਦਿਆਰਥੀਆਂ ਨੂੰ ਰਾਜ ਭਾਸ਼ਾ ਹਿੰਦੀ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਰਾਜ ਭਾਸ਼ਾ ਹਿੰਦੀ ਪ੍ਰਤੀ ਜਾਗਰੂਕ ਕਰਨ ਅਤੇ ਹਿੰਦੀ ਦੇ ਰੋਜ਼ਾਨਾਂ ਪ੍ਰਯੋਗ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਮੰਤਵ ਹਿੰਦੀ ਦੇ ਪਸਾਰ ਤੇ ਪ੍ਰਚਾਰ ਵਿੱਚ ਵਾਧਾ ਕਰਨਾ ਵੀ ਹੈ। ਇਸ ਮੌਕੇ ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਸ਼੍ਰੀ ਅਨੁਜ ਕੁਮਾਰ, ਹਿੰਦੀ ਅਧਿਆਪਕ ਕੇਸ਼ਵ ਦੇਵ, ਯੂਨੀਅਨ ਬੈਂਕ ਦੇ ਰਾਜ ਭਾਸ਼ਾ ਅਧਿਕਾਰੀ ਅਮਿਤ ਕੁਮਾਰ ਝਾ, ਯੂਨੀਅਨ ਬੈਂਕ ਦੇ ਸ਼ਾਖਾ ਪ੍ਰਬੰਧਕ ਸ਼੍ਰੀ ਸਾਰਾਂਸ਼ ਵੀ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਅਤੇ ਵਿਜੇਤਾ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਵੇਗਾ।