ਹਨੂੰਮਾਨ ਜਯੰਤੀ, ਵਿਸਾਖੀ ਅਤੇ ਡਾ. ਬੀ. ਆਰ .ਅੰਬੇਦਕਰ ਜਨਮ ਦਿਵਸ ਗ੍ਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ

ਸ੍ਰੀ ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਚੇਅਰਮੈਨ ਸ. ਦੀਦਾਰ ਸਿੰਘ ਭੱਟੀ ਜੀ ਦੀ ਅਗਵਾਈ ਹੇਠ ਪ੍ਰਿੰ. ਡਾ. ਸ਼ਾਲੂ ਰੰਧਾਵਾ ਜੀ ਨੇ ਸਕੂਲ ਵਿੱਚ ਹਨੂੰਮਾਨ ਜਯੰਤੀ, ਵਿਸਾਖੀ ਅਤੇ ਡਾ. ਬੀ . ਆਰ . ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਹਨੂੰਮਾਨ ਜਯੰਤੀ ਦੇ ਮੌਕੇ ਤੇ ਸਕੂਲੀ ਬੱਚਿਆਂ ਨੇ ਹਨੂੰਮਾਨ ਚਾਲੀਸਾ ਗਾਈ ਗਈ ।ਵਿਸਾਖੀ ਦੇ ਤਿਉਹਾਰ ਦੇ ਮੌਕੇ ਤੇ ਬੱਚੇ ਤੇ ਅਧਿਆਪਕ ਪੰਜਾਬੀ ਪਹਿਰਾਵੇ ਵਿੱਚ ਆਏ ਸਨ। ਸਕੂਲੀ ਬੱਚਿਆਂ ਨੇ ਭੰਗੜੇ ਪਾਏ ।ਕੈਟਵਾਕ ਕੀਤੀ ਅਤੇ ਕਵਿਤਾਵਾਂ ਵੀ ਬੋਲੀਆਂ ਗਈਆਂ। ਡਾ. ਬੀ . ਆਰ .ਅੰਬੇਦਕਰ ਜੀ ਦੇ ਜੀਵਨ ਤੇ ਸਪੀਚ ਬੋਲੀ ਅਤੇ ਕਵਿਤਾਵਾਂ ਬੋਲੀਆਂ ਗਈਆਂ ਤੇ ਉਹਨਾਂ ਦੇ ਜੀਵਨ ਬਾਰੇ ਵੀ ਦੱਸਿਆ ਗਿਆ । ਕੋਡੀਨੇਟਰ ਜਸਵਿੰਦਰ ਮਣਕੂ, ਹਰਮੇਸ਼ (ਪ੍ਰੀਆ) , ਅਸਿਸਟੈਂਟ ਸਾਕਸ਼ੀ ਗਰਗ ਅਤੇ ਅਧਿਆਪਕ ਸਾਹਿਬਾਨ ਪਰਮਿੰਦਰ , ਨਰਿੰਦਰ, ਸ਼ਿਵਾਨੀ ,ਪ੍ਰੀਤਪਾਲ, ਦਿਲਪ੍ਰੀਤ, ਆਚਲ , ਜਸਪ੍ਰੀਤ, ਮਹਿਕ , ਜਸ਼ਨ , ਨੇਹਾ ,ਮਨਜੀਤ ,ਨਵਜੋਤ, ਦੀਪਿਕਾ, ਨਮਿਤਾ, ਰਮਨ, ਮਲਕਾ, ਅਦਿਤੀ, ਸੋਨਮ , ਖੁਸ਼ਪ੍ਰੀਤ , ਅਨੀਤਾ , ਲਖਵਿੰਦਰ ,ਅੰਮ੍ਰਿਤ, ਸਵਾਤੀ ,ਜਸਪ੍ਰੀਤ , ਰੋਹਿਤ, ਜਗਦੀਪ ,ਜਸ਼ਨਪ੍ਰੀਤ ਨਰਿੰਦਰ ਸਿੰਘ ,ਪ੍ਰੀਆ, ਮਨਦੀਪ ਸਟਾਫ਼ ਮੈਂਬਰ ਵੀ ਉਪਸਥਿਤ ਸਨ। ਪ੍ਰਿੰ. ਸਾਹਿਬਾ ਜੀ ਨੇ ਅੰਤ ਵਿੱਚ ਸਭ ਨੂੰ ਹਨੂੰਮਾਨ ਜਯੰਤੀ, ਵਿਸਾਖੀ ਤੇ ਡਾ. ਬੀ . ਆਰ .ਅੰਬੇਡਕਰ ਜੀ ਦੇ ਜਨਮਦਿਨ ਦੀ ਸਭ ਨੂੰ ਵਧਾਈ ਦਿੱਤੀ। ਉਹਨਾਂ ਆਪਣੀ ਸਪੀਚ ਵਿੱਚ ਇਹ ਵੀ ਦੱਸਿਆ ਕਿ 1699 ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।ਇਸ ਦਿਨ ਨੂੰ ਸਮੂਹ ਸਿੱਖ ਭਾਈਚਾਰਾ ਇਸ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਵੀ ਮਨਾਉਂਦਾ ਹੈ। ਉਹਨਾਂ ਡਾ .ਬੀ .ਆਰ. ਅੰਬੇਦਕਰ ਜੀ ਬਾਰੇ ਦੱਸਦਿਆਂ ਕਿਹਾ," ਕਿ ਉਹ ਇੱਕ ਵਿਦਵਾਨ ਲੇਖਕ ਰਾਜਨੀਤਿਕ, ਸਮਾਜ ਸੁਧਾਰਕ, ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਨਵੀਂ ਪੀੜੀ ਦੇ ਸਾਹਮਣੇ ਸੂਰਜ ਦੇ ਰੂਪ ਵਿੱਚ ਉਦੇ ਹੋ ਕੇ ਆਏ ਸਨ।