ਪਾਇਲ, 30 ਅਗਸਤ 2024 : ਵਿਭਾਗੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਕ ਕਮ ਹੈਲਪਰ ਦੁਆਰਾ ਸਕੂਲ ਵਿਚ ਸਵਾਦਿਸ਼ਟ ਦੁਪਹਿਰ ਦਾ ਖਾਣਾ ਬਨਾਉਣ ਸਬੰਧੀ ਨਸਰਾਲੀ ਸਕੂਲ ਵਿਖੇ ਹੋਏ ਕਲੱਸਟਰ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਦੇ ਕੁੱਕਸ ਸ੍ਰੀਮਤੀ ਕੁਲਵੰਤ ਕੌਰ ਅਤੇ ਸ੍ਰੀਮਤੀ ਭੋਲੀ ਦੇਵੀ ਦੁਆਰਾ ਆਪਣੀ ਕੁਕਿੰਗ ਕਲਾ ਦਾ ਬਿਹਤਰੀਨ ਪ੍ਰਗਟਾਵਾ ਕਰਦੇ ਹੋਏ, ਸਵਾਦਿਸ਼ਟ ਭੋਜਨ ਬਣਾਉਣ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਮੁੱਖ ਅਧਿਆਪਕ ਸ੍ਰ ਮਨਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹਨਾਂ ਕੁੱਕਸ ਦੁਆਰਾ ਸਕੂਲ ਵਿਚ ਹਰ ਰੋਜ਼ ਬੱਚਿਆਂ ਨੂੰ ਸਾਫ ਸੁਥਰਾ ਤੇ ਸਵਾਦਿਸ਼ਟ ਦੁਪਹਿਰ ਦਾ ਖਾਣਾ ਤਿਆਰ ਕਰਕੇ ਦਿੱਤਾ ਜਾਂਦਾ ਹੈ। ਸਕੂਲ ਮਿਡ ਮੀਲ ਇੰਚਾਰਜ ਸ੍ਰੀਮਤੀ ਨੀਤੂ ਵਰਮਾ ਨੇ ਦੱਸਿਆ ਕਿ ਖਾਣਾ ਬਣਾਉਣ ਸਬੰਧੀ ਕੁੱਕਸ ਵਲੋਂ ਵਿਭਾਗ ਦੁਆਰਾ ਦਿੱਤੀ ਟ੍ਰੇਨਿੰਗ ਵੀ ਲਈ ਗਈ ਹੈ। ਇਸ ਪ੍ਰਾਪਤੀ ਤੇ ਕੁੱਕਸ ਨੂੰ ਸਕੂਲ ਸਟਾਫ ਵਲੋਂ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਮਨਪ੍ਰੀਤ ਸਿੰਘ ਚੀਮਾ, ਸ੍ਰੀਮਤੀ ਨੀਤੂ ਵਰਮਾ, ਸ੍ਰੀਮਤੀ ਨਿਧੀ ਭਾਰਦਵਾਜ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।