ਪਟਿਆਲਾ, 10 ਸਤੰਬਰ, 2024 : ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ (ਆਈ.ਪੀ.ਐਸ) ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਗੈਗਸਟਰ ਲੋਰੈਸ ਬਿਸਨੋਈ ਅਤੇ ਰਜੀਵ ਰਾਜਾ ਗਿਰੋਹ ਦੇ ਗੈਗ ਮੈਬਰਾਂ ਦੇ ਕਰੀਬੀ ਸਾਥੀ ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸਾਮਲ ਰਹੇ ਹਨ ਦੇ ਖਿਲਾਫ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ ਪੀ.ਪੀ.ਐਸ, ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ,ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ 1) ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਮਕਾਨ ਨੰਬਰ 19 ਨਿਊ ਮਾਲਵਾ ਕਲੋਨੀ ਸਨੋਰੀ ਅੱਡਾ ਥਾਣਾ ਕੋਤਵਾਲੀ ਪਟਿਆਲਾ, 2) ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓੁ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਸਨੋਰ ਤੋ ਰਿਸੀ ਕਲੋਨੀ ਮੋੜ ਤੋ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋਂ 2 ਪਿਸਟਲ .32 ਬੋਰ ਸਮੇਤ 12 ਰੋਦ ਬਰਾਮਦ ਹੋਏ, ਇਕ ਹੋਰ ਕੇਸ ਵਿੱਚ ਦੋਸ਼ੀ ਯਸ਼ਰਾਜ ਉਰਫ ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮਕਾਨ ਨੰਬਰ 1346/98 ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾਂ ਵਾਲਾ ਬਜ਼ਾਰ ਥਾਣਾ ਕੋਤਵਾਲੀ ਪਟਿਆਲਾ ਨੂੰ ਡਕਾਲਾ ਰੋੜ ਨੇੜੇ ਡੀਅਰ ਪਾਰਕ ਤੋ ਗ੍ਰਿਫਤਾਰ ਕੀਤਾ ਗਿਆ ਹੈ,ਦੋਸੀ ਯਸ਼ਰਾਜ ਉਰਫ ਕਾਕਾ ਜੋ ਕਿ ਪਿਛਲੇ ਦਿਨੀ ਕਤਲ ਹੋਏ ਅਵਤਾਰ ਤਾਰੀ ਦੇ ਕੇਸ ਵਿੱਚ ਲੋੜੀਦਾ ਸੀ। ਗ੍ਰਿਫਤਾਰੀ ਦੋਰਾਨ ਦੋਸੀ ਯਸ਼ਰਾਜ ਉਰਫ ਕਾਲਾ ਪਾਸੋਂ 2 ਪਿਸਟਲ .32 ਬੋਰ ਸਮੇਤ 14 ਰੋਦ ਬਰਾਮਦ ਹੋਏ ਹਨ ਇੰਨ੍ਹਾ ਦੋਵੇ ਕੇਸਾਂ ਵਿੱਚ ਉਕਤਾਨ 3 ਦੋਸੀਆਂ ਪਾਸੋਂ ਕੁਲ 4 ਪਿਸਟਲ .32 ਬੋਰ 26 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰੀ ਅਤੇ ਬਰਾਮਦਗੀ (ਰੋਹਿਤ ਚੀਕੂ ਅਤੇ ਸੁਖਪਾਲ) ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੋਸੀ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਮਕਾਨ ਨੰਬਰ 19 ਨਿਊ ਮਾਲਵਾ ਕਲੋਨੀ ਸਨੌਰੀ ਅੱਡਾ ਥਾਣਾ ਕੋਤਵਾਲੀ ਪਟਿਆਲਾ ਅਤੇ ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਉ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਮਕੱਦਮਾ ਨੰਬਰ 77 ਮਿਤੀ 09/09/2024 ਅ/ਧ 25 ਅਸਲਾ ਐਕਟ ਥਾਣਾ ਸਨੋਰ ਵਿੱਚ ਮਿਤੀ 10.09.2024 ਨੂੰ ਸਨੋਰ ਤੋ ਰਿਸੀ ਕਲੋਨੀ ਮੋੜ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 2 ਪਿਸਟਲ .32 ਬੋਰ ਸਮੇਤ 12 ਰੋਦ ਬਰਾਮਦ ਹੋਏ ਹਨ। (ਯਸ਼ਰਾਜ ਉਰਫ ਕਾਕਾ) ਇਸੇ ਤਰਾਂ ਦੂਜੇ ਕੇਸ ਵਿੱਚ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੋਸੀ ਯਸ਼ਰਾਜ ਉਰਫ ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮਕਾਨ ਨੰਬਰ 1346/98 ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾ ਵਾਲਾ ਬਜ਼ਾਰ ਥਾਣਾ ਕੋਤਵਾਲੀ ਪਟਿਆਲਾ ਨੂੰ ਮੁਕੱਦਮਾ ਨੰਬਰ 133 ਮਿਤੀ 09/09/2024 ਅ/ਧ ਅ/ਧ 25 ਅਸਲਾ ਐਕਟ ਥਾਣਾ ਪਸਿਆਣਾ ਵਿੱਚ ਮਿਤੀ 10.09.2024 ਨੂੰ ਡਕਾਲਾ ਰੋਡ ਨੇੜੇ ਡੀਅਰ ਪਾਰਕ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ 2 ਪਿਸਟਲ .32 ਬੋਰ ਸਮੇਤ 14 ਰੋਦ ਬਰਾਮਦ ਹੋਏ ਹਨ।
ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ : ਜਿੰਨ੍ਹਾ ਨੇ ਗ੍ਰਿਫਤਾਰ ਹੋਏ ਵਿਅਕਤੀਆਂ ਦੇ ਕਰੀਮੀਨਲ ਪਿਛੋਕੜ ਬਾਰੇ ਦੱਸਿਆ ਕਿ ਦੋਸੀ ਰੋਹਿਤ ਕਮਾਰ ਉਰਫ ਚੀਕੂ ਦੇ ਖਿਲਾਫ 7 ਮੁਕੱਦਮੇ ਅਤੇ ਸੁਖਪਾਲ ਸਿੰਘ ਦੇ ਖਿਲਾਫ 3 ਮੁਕੱਦਮੇ ਕਤਲ, ਇਰਾਦਾ ਕਤਲ ਆਦਿ ਦੇ ਪਹਿਲਾ ਹੀ ਦਰਜ ਹਨ, ਰੋਹਿਤ ਕੁਮਾਰ ਉਰਫ ਚੀਕੂ ਅਤੇ ਸੁਖਪਾਲ ਸਿੰਘ ਦੀ ਆਪਸ ਵਿੱਚ ਜਾਣ ਪਹਿਚਾਣ ਜੇਲ ਵਿੱਚ ਹੋਈ ਹੈ। ਰੋਹਿਤ ਕੁਮਾਰ ਚੀਕੂ ਸਾਲ 2020 ਤੋ ਸਾਲ 2023 ਤੱਕ ਵੱਖ ਵੱਖ ਜੇਲਾਂ ਵਿੱਚ ਰਿਹਾ ਹੈ, ਜਿਸ ਦੋਰਾਨ ਇਸ ਦੀ ਨਜਦੀਕੀ ਸਾਲ 2022 ਵਿੱਚ ਲੋਰੈਸ ਬਿਸਨੋਈ ਗੈਗ ਦੇ ਨਵਪ੍ਰੀਤ ਸਿੰਘ ਉਰਫ ਨਵ ਲਾਹੋਰੀਆਂ ਨਾਲ ਹੋ ਗਈ ਸੀ, ਜੇਲ ਵਿੱਚ ਨਵ ਲਾਹੋਰੀਆਂ ਅਤੇ ਰੋਹਿਤ ਕੁਮਾਰ ਚੀਕੂ ਦੇ ਖਿਲਾਫ ਲੜਾਈ ਝਗੜਾ ਕਰਨ ਤੇ ਅ/ਧ 307 ਹਿੰ:ਦਿੰ: ਦਾ ਮੁਕੱਦਮਾ ਵੀ ਥਾਣਾ ਤ੍ਰਿਪੜੀ ਵਿਖੇ ਦਰਜ ਹੋਇਆ ਸੀ। ਰੋਹਿਤ ਕੁਮਾਰ ਚੀਕ ਤੇਜਪਾਲ ਦਾ ਪੁਰਾਣਾ ਸਾਥੀ ਰਿਹਾ ਹੈ ਤੇਜਪਾਲ ਦਾ 03 ਅਪ੍ਰੈਲ 2024 ਵਿੱਚ ਇਸ ਦੇ ਐਟੀ ਗੈਗ ਪੁਨੀਤ ਸਿੰਘ ਗੋਲਾ ਵਗੈਰਾ ਨੇ ਕਤਲ ਸਨੋਰੀ ਅੱਡੇ ਵਿਖੇ ਕਰ ਦਿੱਤਾ ਸੀ। ਸਾਲ 2021 ਤੋ ਰੋਹਿਤ ਚੀਕੂ ਅਤੇ ਮ੍ਰਿਤਕ ਤੇਜਪਾਲ ਦੇ ਆਪਣੇ ਵਿਰੋਧੀ ਗਰੁੱਪ ਪੁਨੀਤ ਸਿੰਘ ਗੋਲਾ ਵਗੈਰਾ ਨਾਲ ਆਪਸ ਵਿੱਚ ਲੜਾਈ/ਝਗੜੇ ਚਲਦੇ ਆ ਰਹੇ ਹਨ।ਰੋਹਿਤ ਕੁਮਾਰ ਚੀਕੂ ਅਤੇ ਸੁਖਪਾਲ ਸਿੰਘ ਜੋ ਇਕੱਠੇ ਪਟਿਆਲਾ ਜੇਲ ਵਿੱਚ ਬੰਦ ਰਹੇ ਹਨ। ਦੋਸੀ ਸੁਖਪਾਲ ਸਿੰਘ ਭੁਨਰਹੇੜੀ ਵਿਖੇ ਦੇ ਔਰਤਾਂ ਦੇ ਕ੍ਰਿਪਾਨਾ ਨਾਲ ਗੱਲ ਵੱਡਣ ਵਾਲੇ ਦੋਹਰੇ ਕਤਲ (ਮ:ਨੰ: 85/2022 ਥਾਣਾ ਸਦਰ ਪਟਿ:) ਵਿੱਚ ਪਟਿਆਲਾ ਜੇਲ ਵਿੱਚ ਬੰਦ ਰਿਹਾ ਹੈ। ਜੇ ਹੁਣ ਰਹਿਤ ਚੀਕ ਇਨਾ ਅਸਲਿਆਂ ਨਾਲ ਤੇਜਪਾਲ ਕਤਲ ਕੇਸ ਦਾ ਬਦਲਾ ਲੈਣ ਲਈ ਆਪਣੇ ਐਂਟੀ ਗਰੁੱਪ ਦੇ ਕਿਸੇ ਮੈਬਰ ਪਰ ਫਾਇਰਿੰਗ ਕਰਨਾ ਚਾਹੁੰਦਾ ਸੀ। ਜੋ ਇਹਨਾ ਮੁਲਜਮਾ ਦੀ ਗ੍ਰਿਫਤਾਰੀ ਅਤੇ ਅਸਲਾ ਦੀ ਬਰਾਮਦਗੀ ਨਾਲ ਪਟਿਆਲਾ ਵਿੱਚ ਹੋਣ ਵੱਡੀ ਵਾਰਦਾਤ ਨੂੰ ਵੀ ਟਾਲਿਆ ਗਿਆ ਹੈ ਦੂਜੇ ਕੇਸ ਵਿੱਚ ਗ੍ਰਿਫਤਾਰ ਹੋਏ ਦੋਸੀ ਯਸ਼ਰਾਜ ਉਰਫ ਕਾਕਾ ਦੇ ਖਿਲਾਫ ਕਤਲ ਅਤੇ ਇਰਾਦਾ ਕਤਲ ਦੇ 4 ਮੁਕੱਦਮੇ ਦਰਜ ਹਨ।ਯਸ਼ਰਾਜ ਉਰਫ ਕਾਕਾ ਜੋ ਕਿ ਪੁਨੀਤ ਸਿੰਘ ਗੋਲਾ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਅੱਗੇ ਰਜੀਵ ਰਾਜਾ ਗਿਰੋਹ ਦੇ ਸਗਰਮ ਮੈਬਰ ਤਰੁਨ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਨੂੰ ਪਿਛਲੀ ਦਿਨੀ ਹੀ ਪੁਲਿਸ ਮੁਕਾਬਲੇ ਦੋਰਾਨ ਗ੍ਰਿਫਤਾਰ ਕੀਤਾ ਗਿਆ ਹੈ। ਯਸ਼ਰਾਜ ਉਰਫ ਕਾਕਾ ਨੇ ਆਪਣੇ ਸਾਥੀਆਂ ਨਾਲ ਰਲਕੇ ਅਵਤਾਰ ਤਾਰੀ ਦਾ 12 ਜੂਨ 2024 ਵਿੱਚ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ ਜੋ ਅਵਤਾਰ ਤਾਰੀ ਦਾ ਵੀ ਅਪਰਾਧਿਕ ਪਿਛੋਕੜ ਸੀ। ਜਿਸ ਵਿੱਚ ਯਸ਼ਰਾਜ ਉਰਫ ਕਾਕਾ ਭਗੌੜਾ ਚੱਲਿਆ ਆ ਰਿਹਾ ਸੀ। ਐਸ.ਐਸ.ਪੀ.ਪਟਿਆਲਾ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਗੈਗਸਟਰ ਲੋਰੈਸ ਬਿਸਨੋਈ ਅਤੇ ਰਜੀਵ ਰਾਜਾ ਗਿਰੋਹ ਦੇ ਮੈਬਰਾਂ ਦੇ ਕਰੀਬੀ ਸਾਥੀ ਹਨ, ਇਹ ਵੱਖ-ਵੱਖ ਕੇਸਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਜੇਲਾਂ ਵਿੱਚ ਰਹੇ ਹਨ। ਬਰਾਮਦ ਅਸਲਿਆਂ ਬਾਰੇ ਮੁਢਲੇ ਤੋਰ ਇਹ ਗੱਲ ਸਾਹਮਣੇ ਆਈ ਹੈ ਕਿ ਰੋਹਿਤ ਕੁਮਾਰ ਚੀਕੂ, ਸੁਖਪਾਲ ਸਿੰਘ ਅਤੇ ਯਸ਼ਰਾਜ ਉਰਫ ਕਾਕਾ ਬਰਾਮਦ ਅਸਲਾ ਐਮੋਨੀਸਨ ਜੋ ਕਿ ਮੱਧ ਪ੍ਰਦੇਸ ਤੋ ਲੈਕੇ ਆਇਆ ਸੀ। ਪੁਨੀਤ ਸਿੰਘ ਗੋਲਾ ਨੂੰ 1 ਅਗਸਤ 2024 ਨੂੰ ਪੁਲਿਸ ਇਨਕਾਉਟਰ ਦੋਰਾਨ ਕਾਬੂ ਕੀਤਾ ਗਿਆ ਸੀ ਜਿਸ ਨੂੰ ਦੋਬਾਰਾ ਮਿਤੀ 30.08.2024 ਤੋ ਮਿਤੀ 05.09.2024 ਤੱਕ ਪੁਲਿਸ ਰਿਮਾਡ ਲਿਆਕੇ ਪੁੱਛਗਿੱਛ ਕੀਤੀ ਗਈ ਹੈ। ਦੋਸੀ ਰੋਹਿਤ ਕੁਮਾਰ ਉਰਫ ਚੀਕੂ, ਸੁਖਪਾਲ ਸਿੰਘ ਅਤੇ ਯਸ਼ਰਾਜ ਉਰਫ ਕਾਲਾ ਉਕਤ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।