- ਸਿਹਤ ਅਧਿਕਾਰੀ ਲਗਾਤਾਰ ਕਰ ਰਹੇ ਹਨ ਕਲੀਨਿਕ ਕਾ ਦੌਰਾ
ਫਾਜ਼ਿਲਕਾ, 8 ਅਗਸਤ : ਜਿਲ੍ਹੇ ਦੇ ਸਮੂਹ ਆਮ ਆਦਮੀ ਕਲੀਨਿਕਾਂ ਵਿਚ ਆਉਣ ਵਾਲੇ ਮਰੀਜਾ ਦੇ ਟੈਸਟ ਮੁਫ਼ਤ ਹੋ ਰਹੇ ਹਨ ਅਤੇ ਦਵਾਈਆਂ ਸਹਿਤ ਸਾਰਾ ਇਲਾਜ ਵੀ ਮੁਫ਼ਤ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਮੌਕੇ ਤੇ ਜਾ ਕੇ ਇਸ ਦਾ ਮੁਆਈਨਾ ਕਰ ਰਹੇ ਹਨ ਕਿ ਜਮੀਨੀ ਪੱਧਰ ਦੇ ਲੋਕਾ ਨੂੰ ਸੁਵਿਧਾਵਾਂ ਮਿਲ ਰਹੀਆ ਹਨ। ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀਤੋ ਗੁੰਨੋ ਡਾਕਟਰ ਨਵੀਨ ਮਿੱਤਲ ਨੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਆ ਲਿਆ। ਡਾਕਟਰ ਕਵਿਤਾ ਸਿੰਘ ਵਲੋ ਆਮ ਆਦਮੀ ਕਲੀਨਿਕ ਲਾਧੂਕਾ ਅਤੇ ਘੁਬਾਇਆ ਦਾ ਦੌਰਾ ਕੀਤਾ ਅਤੇ ਮੁਫ਼ਤ ਟੈਸਟ ਸੰਬਧੀ ਸਟਾਫ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਮੌਕੇ *ਤੇ ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਲੋ ਆਮ ਆਦਮੀ ਕਲੀਨਿਕ ਦਾ ਸ਼ੁਰੂ ਕੀਤਾ ਉਪਰਾਲਾ ਲੋਕਾ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ, ਲੋਕਾ ਨੂੰ ਪਿੰਡ ਪੱਧਰ ਤੇ ਹੀ ਸਿਹਤ ਸੁਵਿਧਾਵਾਂ ਮਿਲ ਰਹੀਆ ਹੈ। ਉਹਨਾ ਦੱਸਿਆ ਕਿ ਵਿਭਾਗ ਵਲੋ ਆਮ ਆਦਮੀ ਕਲੀਨਿਕ ਵਿਖੇ ਆਉਣ ਵਾਲੇ ਮਰੀਜਾ ਲਈ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਕਲੀਨਿਕ ਵਿਚ ਡਾਕਟਰ ਨੂੰ ਦਿਖਾਉਣ ਤੋਂ ਬਾਦ ਜੌ ਟੈਸਟ ਮਰੀਜ ਨੂੰ ਲਿਖੇ ਜਾਂਦੇ ਹਨ ਉਹਨਾ ਦਾ ਖੂਨ ਦਾ ਸੈਂਪਲ ਸੰਬਧਤ ਸਟਾਫ ਵਲੋ ਲਿਆ ਜਾਂਦਾ ਹੈ ਅਤੇ ਅਗਲੇ ਦਿਨ ਮਰੀਜ ਨੂੰ ਰਿਪੋਰਟ ਦਿੱਤੀ ਜਾ ਰਹੀ ਹੈ। ਇਸ ਦੌਰੇ ਦੌਰਾਨ ਆਮ ਆਦਮੀ ਕਲੀਨਿਕ ਵਿਖੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਮੌਜੂਦ ਸਟਾਫ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਦੀ ਬਿਹਤਰੀ ਲਈ ਵਿਸ਼ੇਸ਼ ਧਿਆਨ ਦਿੰਦਿਆਂ ਆਮ ਆਦਮੀ ਕਲੀਨਿਕਾਂ ਦੀ ਸਿਰਜਣਾ ਕੀਤੀ ਗਈ ਹੈ, ਇਸ ਲਈ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਾ ਛੱਡੀ ਜਾਵੇ।