- ਮਹਿਲਾਵਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੋਣਗੇ ਹੱਲ - ਗਰੇਵਾਲ, ਰਾਣੀ
ਮੁੁੱਲਾਂਪੁਰ ਦਾਖਾ 18 ਜੁਲਾਈ (ਸਤਵਿੰਦਰ ਸਿੰਘ ਗਿੱਲ): ਪਿਛਲੇ ਦਿਨੀਂ ਗੁਰਸ਼ਰਨ ਕੌਰ ਰੰਧਾਵਾ ਪਰਧਾਨ ਕਾਂਗਰਸ ਮਹਿਲਾ ਵਿੰਗ ਪੰਜਾਬ ਵੱਲੋਂ ਕਿਰਨਦੀਪ ਕੌਰ ਗਰੇਵਾਲ ਨੂੰ ਸਕੱਤਰ ਮਹਿਲਾ ਵਿੰਗ ਪੰਜਾਬ ਅਤੇ ਸੰਤੋਸ਼ ਰਾਣੀ ਜਰਨਲ ਸਕੱਤਰ ਮਹਿਲਾ ਵਿੰਗ ਪੰਜਾਬ ਬਣਾਏ ਜਾਣ ’ਤੇ ਜਿੱਥੇ ਪਿਛਲੇ ਦਿਨੀਂ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸਨਮਾਨ ਕੀਤਾ ਗਿਆ ਹੈ, ਉੱਥੇ ਹੀ ਅੱਜ ਸਾਬਕਾ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ ਵੱਲੋਂ ਵੀ ਉਕਤ ਮਹਿਲਾਵਾ ਨੂੰ ਜਿੱਥੇ ਵਧਾਈ ਦਿੱਤੀ ਗਈ ਉੱਥੇ ਮਹਿਲਾ ਆਗੂਆਂ ਵੱਲੋਂ ਸਾਬਕਾ ਮੰਤਰੀ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਕਾਫੀ ਵਿਚਾਰ ਵਟਾਂਦਰਾ ਕੀਤਾ । ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਅੱਜ ਵੀ ਔਰਤਾਂ ਤੇ ਅੱਤਿਆਚਾਰ ਜਾਰੀ ਹਨ ਅਤੇ ਅੱਜ ਵੀ ਔਰਤਾਂ ਤੋਂ ਦਾਜ ਦਹੇਜ ਬਿਨ੍ਹਾਂ ਕਿਸੇ ਡਰ ਤੋਂ ਲਿਆ ਜਾਂਦਾ ਹੈ, ਉਨ੍ਹਾਂ ਬੀਬੀ ਗਰੇਵਾਲ ਅਤੇ ਸੰਤੋਸ਼ ਰਾਣੀ ਤੋਂ ਉਮੀਦ ਕੀਤੀ ਕਿ ਭਵਿੱਖ ਵਿੱਚ ਇਹ ਜੁਝਾਰੂ ਕਾਂਗਰਸੀ ਮਹਿਲਾਵਾ ਔਰਤਾਂ ਤੇ ਹਿੱਤਾ ਵਾਸਤੇ ਦਿਨ-ਰਾਤ ਇੱਕ ਕਰ ਦੇਣਗੀਆਂ ਅਤੇ ਪੁਲਿਸ ਵਿਭਾਗ ਵਿੱਚ ਵੁਮੈਨ ਸੈੱਲ ਵਿੱਚ ਪਏ ਕਈ ਬਹੁਤ ਲੰਮੇ ਕੇਸਾਂ ਨੂੰ ਸੁਲਝਾਉਣ ਵਿੱਚ ਵੀ ਸਹਾਈ ਹੋਣਗੀਆਂ। ਸੰਤੋਸ਼ ਰਾਣੀ ਸਵੱਦੀ ਕਲਾਂ ਨੇ ਕਿਹਾ ਕਿ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਧੂ ਦੇ ਦਿਸ਼ਾ ਨਿਰਦੇਸ਼ਾ ਤੇ ਹਲਕੇ ਦਾਖੇ ਨਾਲ ਸਬੰਧਤ ਔਰਤਾਂ ਦੀਆਂ ਸਮੱਸਿਆ ਨੂੰ ਉਹ ਪਹਿਲ ਦੇ ਅਧਾਰ ਤੇ ਹੱਲ ਕਰਵਾਏਗੀ।