- 569 ਲਾਭਪਾਤਰੀਆਂ ਦੇ ਖਾਤਿਆਂ 'ਚ ਕਰੀਬ 07 ਕਰੋੜ11 ਲੱਖ 76 ਹਜ਼ਾਰ ਰੁਪਏ ਦੀ ਰਾਸ਼ੀ ਕੀਤੀ ਜਾ ਚੁੱਕੀ ਹੈ ਟਰਾਂਸਫ਼ਰ : ਵਧੀਕ ਡਿਪਟੀ ਕਮਿਸ਼ਨਰ
ਮਾਲੇਰਕੋਟਲਾ 26 ਮਈ : ਜ਼ਿਲ੍ਹੇ 'ਚ ਹਰੇਕ ਵਿਅਕਤੀ ਦੇ ਸਿਰ 'ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਸਥਾਨਿਕ ਸਰਕਾਰ ਵਿਭਾਗ ਅਧੀਨ ਚੱਲ ਰਹੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 1059 ਲਾਭਪਾਤਰੀਆਂ 18 ਕਰੋੜ 53 ਲੱਖ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਡਾ ਮਨਦੀਪ ਕੌਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ 569 ਲਾਭਪਾਤਰੀਆਂ ਨੂੰ 07 ਕਰੋੜ 11 ਲੱਖ 76 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਇਸ ਸਕੀਮ ਤਹਿਤ ਮਾਲੇਰਕੋਟਲਾ ਦੇ 336 ,ਅਮਰਗੜ੍ਹ ਦੇ 36 ਅਤੇ ਅਹਿਮਦਗੜ੍ਹ ਦੇ 201 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਜਾ ਚੁੱਕਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਮਾਲੇਰਕੋਟਲਾ ਦੇ 265 ਲਾਭਪਾਤਰੀਆਂ ਦੇ ਕੇਸ ਮੁਕੰਮਲ ਕਰਕੇ ਯੋਗ ਕਾਰਵਾਈ ਹਿੱਤ ਭੇਜੇ ਗਏ ਹਨ। ਜਿਨ੍ਹਾਂ ਨੂੰ ਜਲਦੀ ਹੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣਾ ਘਰ ਬਣਾਉਣ ਲਈ ਜਲਦ ਹੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਕੱਚੇ ਮਕਾਨਾਂ ਨੂੰ ਨਵੇਂ ਪੱਕੇ ਮਕਾਨ ਦੀ ਉਸਾਰੀ ਲਈ ਕੁੱਲ 1 ਲੱਖ 75 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀਆਂ ਕੋਲ ਜ਼ਮੀਨ ਦਾ ਮਾਲਕੀ ਸਬੂਤ ਹੋਣਾ ਚਾਹੀਦਾ ਹੈ ,ਲੋੜਵੰਦ ਦੀ ਸਲਾਨਾ ਆਮਦਨ 03 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਹ ਸਬੰਧਿਤ ਨਗਰ ਕੌਂਸਲ/ਨਗਰ ਪੰਚਾਇਤ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਉਸ ਕੋਲ ਆਧਾਰ ਕਾਰਡ,ਵੋਟਰ ਕਾਰਡ,ਜਾਤੀ ਸਰਟੀਫਿਕੇਟ, ਬੈਂਕ ਦੀ ਕਾਪੀ ਆਦਿ ਦਸਤਾਵੇਜ਼ ਹੋਣੇ ਚਾਹੀਦੇ ਹਨ। ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਘਰਾਂ ਦੇ ਨਿਰਮਾਣ ਦੇ ਅਧਾਰ ਤੇ ਪੰਜ ਸਟੇਜਾਂ ਤੇ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹ ਆਪਣੇ ਪੱਕੇ ਨਵੇਂ ਘਰ ਦੀ ਉਸਾਰੀ ਮੁਕੰਮਲ ਕਰ ਸਕਣ । ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭ ਲੈਣ ਲਈ ਯੋਗ ਵਿਅਕਤੀ ਸਬੰਧਿਤ ਨਗਰ ਕੌਂਸਲ/ਨਗਰ ਪੰਚਾਇਤ ਵਿਖੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ ਅਤੇ ਆਪਣੀ ਦਫ਼ਤਰੀ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਪ੍ਰਤੀ ਬੇਨਤੀ ਦੇ ਸਕਦੇ ਹਨ।