
ਸ੍ਰੀ ਫ਼ਤਹਿਗੜ੍ਹ ਸਾਹਿਬ, 07 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਚੇਅਰਮੈਨ ਸ. ਦੀਦਾਰ ਸਿੰਘ ਭੱਟੀ ਜੀ ਦੀ ਅਗਵਾਈ ਹੇਠ ਪ੍ਰਿੰ. ਡਾਕਟਰ ਸ਼ਾਲੂ ਰੰਧਾਵਾ ਜੀ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਅੰਦਾਜ਼ ਹੋਟਲ ਵਿੱਚ ਕਰਵਾਈ । ਪਾਰਟੀ ਵਿੱਚ ਮੁੱਖ ਮਹਿਮਾਨ ਵਜੋਂ ਮੈਨੇਜਮੈਂਟ ਮੈਂਬਰ ਡਾ. ਹਰਮਨ ਸ਼ੇਰ ਗਿੱਲ ਅਤੇ ਜਸ਼ਨਦੀਪ ਭੱਟੀ ਜੀ ਪਹੁੰਚੇ। ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਰਿਬਨ ਕਟਵਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਗਿਆਰਵੀਂ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਉਸ ਵਿੱਚ ਉਹਨਾਂ ਨੇ ਚੁਟਕਲੇ, ਸ਼ਾਇਰੀ, ਗੀਤ ,ਨੱਚਣਾ ਟੱਪਣਾ ਆਦੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। 12ਵੀਂ ਦੇ ਵਿਦਿਆਰਥੀ ਤੋਂ ਰੈਂਪਵਾਕ ਵੀ ਕਰਵਾਈ ਗਈ। ਜਿਸ ਵਿੱਚ ਉਹਨਾਂ ਤੋਂ ਕੁਝ ਪ੍ਰਸ਼ਨ ਵੀ ਪੁੱਛੇ ਗਏ। ਇਸ ਮੌਕੇ ਤੇ ਵਿਦਿਆਰਥੀਆਂ ਨੇ ਸਕੂਲ ਦੇ ਸਫਰ ਨੂੰ ਬਿਆਨ ਕੀਤਾ। ਜਿਸ ਵਿੱਚ ਮਿਸਟਰ ਫੇਅਰਵੈਲ ਅਨਮੋਲਪ੍ਰੀਤ ਸਿੰਘ , ਮਿਸ ਫੇਅਰਵੈਲ ,ਪ੍ਰਬਜੀਤ ਕੌਰ, ਮਿਸਟਰ ਗਰੀਨ ਫੀਲਡਜ਼ , ਗੁਰਪ੍ਰਤਾਪ ਸਿੰਘ ,ਮਿਸ ਗਰੀਨ ਫੀਲਡਜ਼ ਗੁਰਨੂਰ ਕੌਰ , ਮਿਸਟਰ ਸਿੰਘ , ਮਾਨਵਜੀਤ ਸਿੰਘ ,ਮਿਸ ਲੰਬੀ ਗੁੱਤ ਮੁਸਕਾਨ, ਮਿਸਟਰ ਹੈਂਡਸਮ ਮਾਨਵਮੀਤ, ਮਿਸ ਚਾਰਮਿੰਗ ਦਵਿੰਦਰ ਕੌਰ, ਮਿਸਟਰ ਵੈਲ ਡਰੈਸਡ ਗੁਰਸੇੈਲ ਸਿੰਘ, ਮਿਸ ਵੈਲ ਡਰੈਸਡ ਸ਼ਰਿਸਟੀ ਬਿੱਥਰ,ਮਿਸਟਰ ਪੰਚੂੂਅਲ ਵਿੱਕੀ ਯਾਦਵ, ਮਿਸ ਪੰਚੂਅਲ ਇਸ਼ੀਤਾ ਨੂੰ ਸੈਸ਼ੇ ਪਾ ਕੇ ,ਫੁੱਲਾਂ ਦਾ ਗੁਲਸਤਾ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਤੋਹਫੇ ਵੀ ਦਿੱਤੇ। ਇਸ ਮੌਕੇ ਤੇ ਕੋਆਰਡੀਨੇਟਰ ਯਾਦਵਿੰਦਰ, ਹਰਮੇਸ਼ (ਪ੍ਰੀਆ),ਜਸਵਿੰਦਰ ਮਣਕੂ ਅਤੇ ਅਧਿਆਪਕ ਸਾਹਿਬਾਨ ਸੋਨਮ, ਜਸ਼ਨਪ੍ਰੀਤ, ਪ੍ਰੀਤਪਾਲ ,ਸ਼ਿਵਾਨੀ, ਰਸ਼ਪ੍ਰੀਤ ,ਅਮਨਦੀਪ ,ਮਨਪ੍ਰੀਤ, ਪਰਮਿੰਦਰ, ਪ੍ਰਦੀਪ, ਮਨਦੀਪ, ਤਮੰਨਾ, ਸੰਦੀਪ, ਰੋਹਿਤ ,ਲਖਵਿੰਦਰ ਤੇ ਸਮੂਹ ਸਟਾਫ਼ ਉਪਸਥਿਤ ਸੀ। ਅੰਤ ਵਿੱਚ ਪ੍ਰਿੰ. ਡਾਕਟਰ ਸ਼ਾਲੂ ਰੰਧਾਵਾ ਜੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਬਾਰਵੀਂ ਜਮਾਤ ਵਿੱਚ ਚੰਗੇ ਨੰਬਰ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਅਤੇ ਸਕੂਲ ਛੱਡ ਕੇ ਆਪਣੇ ਚੰਗੇ ਭਵਿੱਖ ਵਾਸਤੇ ਹਾਈ ਐਜੂਕੇਸ਼ਨ ਲਈ ਕਾਲਜਾਂ ਚ ਤੇ ਕੋਈ ਵਿਦੇਸ਼ਾਂ ਵਿੱਚ ਜਾ ਰਹੇ ਹੋ ਸਾਨੂੰ ਪੂਰੀ ਆਸ ਹੈ ਕਿ ਤੁਸੀਂ ਹਾਇਰ ਐਜੂਕੇਸ਼ਨ ਚ ਚੰਗਾ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਂ ਪਿਓ ਦਾ ਨਾਂ ਰੌਸ਼ਨ ਕਰੋਗੇ। ਉਹਨਾਂਂ ਕਿਹਾ ਕਿ ਤੁਸੀਂ ਭਵਿੱਖ ਵਿੱਚ ਸੱਚਾਈ ਦੀ ਰਾਹ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਗੇ । ਇਸ ਮੌਕੇ ਤੇ ਸਾਰੇ ਵਿਦਿਆਰਥੀ ਤੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਤੇ ਵਿਛੋੜੇ ਦਾ ਗਮ ਦਿਖਾਈ ਦੇ ਰਿਹਾ ਸੀ। ਉਹਨਾਂ ਇਹ ਵੀ ਕਿਹਾ ਕਿ ਇਹ ਸਕੂਲੀ ਵਿਦਾਇਗੀ ਪਾਰਟੀ ਜਰੂਰ ਹੈ ਪ੍ਰੰਤੂ ਅਧਿਆਪਕ ਕਦੇ ਦਿਲ ਤੋਂ ਬੱਚਿਆਂ ਨੂੰ ਵਿਦਾਇਗੀ ਨਹੀਂ ਦਿੰਦੇ।