- ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਯੋਗ ਉਪਰਾਲੇ ਕੀਤੇ ਜਾਣਗੇ: ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ, 09 ਸਤੰਬਰ 2024 : ਸਿਵਲ ਸਰਜਨ ਡਾ ਜਗਦੀਪ ਚਾਵਲਾ ਵਲੋਂ ਜਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਲੋਂ ਦਿੱਤੀਆਂ ਜਾ ਰਹੀਆ ਸਿਹਤ ਸੇਵਾਵਾਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।ਉਨ੍ਹਾ ਵਲੋਂ ਜੱਚਾ ਬੱਚਾ ਵਾਰਡ, ਸਰਜਰੀ ਵਾਰਡ, ਓਟ ਕਲੀਨਿਕ, ਲੈਬੋਰਟਰੀ ਅਤੇ ਹਸਪਤਾਲ ਵਲੋਂ ਦਿੱਤੀਆਂ ਜਾਂਦੀਆਂ ਵੱਖ ਵੱਖ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਤਸੱਲੀ ਪਰਗਟ ਕੀਤੀ ਗਈ।ਇਸ ਮੋਕੇ ਉਨ੍ਹਾ ਦੱਸਿਆ ਜਿਲ੍ਹਾ ਹਸਪਤਾਲ ਵਿਚ ਮਾਹਿਰ ਡਾਕਟਰਾਂ ਅਤੇ ਸਟਾਫ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ।ਸਿਵਲ ਹਸਪਤਾਲ ਵਿਚ ਰੋਜਾਨਾ ਲਗਭਗ 700 ਤੱਕ ਮਰੀਜ ਆਉਂਦੇ ਹਨ ਜਿਨ੍ਹਾ ਦਾ ਚੈੱਕਅੱਪ ਕਰਕੇ ਲੈਬ ਟੈਸਟ ਕਰਕੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾ ਦੱਸਿਆ ਕਿ ਜਿਲ੍ਹਾ ਹਸਪਤਾਲ ਵਿਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਹਰ ਮਹੀਨੇ 30 ਤੋਂ 40 ਲੋਕਾਂ ਦੇ ਗੋਡੇ ਬਦਲਣ ਦੇ ਅਪਰੇਸ਼ਨ ਮੁਫਤ ਕੀਤੇ ਜਾ ਰਹੇ ਹਨ ਅਤੇ 60 ਤੋਂ 70 ਮਰੀਜਾਂ ਦੇ ਹਰ ਮਹੀਨੇ ਅੱਖਾਂ ਦੇ ਅਪਰੇਸ਼ਨ ਕਰਕੇ ਮੁਫਤ ਲੈਨਜ਼ ਪਾਏ ਜਾ ਰਹੇ ਹਨ।ਇਸ ਤੋਂ ਇਲਾਵਾ ਹਰ ਮਹੀਨੇ 150 ਦੇ ਲਗਭਗ ਮੁਫਤ ਜਨੇਪੇ ਕੀਤੇ ਜਾ ਰਹੇ ਜਿਨ੍ਹਾਂ ਵਿਚੋਂ 30-40 ਅਪਰੇਸ਼ਨ ਵਾਲੇ ਜਨੇਪੇ ਵੀ ਮੁਫਤ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਓਟ ਕਲੀਨਿਕ ਰਾਹੀਂ 150 ਦੇ ਲਗਭਗ ਨਸ਼ਾ ਪੀੜਤ ਵਿਅਕਤੀਆਂ ਦਾ ਰੋਜਾਨਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ । ਉਨ੍ਹਾ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਦੇ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ।ਉਨ੍ਹਾ ਕਿਹਾ ਕਿ ਜਿਲ੍ਹਾ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਯੋਗ ਉਪਰਾਲੇ ਕੀਤੇ ਜਾਣਗੇ ।ਇਸ ਮੌਕੇ ਡਾ. ਬੰਦਨਾ ਬਾਂਸਲ ਡੀ.ਐਮ.ਸੀ. , ਡਾ ਰਾਹੁਲ ਜਿੰਦਲ ਸੀਨੀਅਰ ਮੈਡੀਕਲ ਅਫਸਰ, ਡਾ ਅਰਪਨਦੀਪ ਸਿੰਘ, ਡਾ ਸਿਮਰਦੀਪ ਕੌਰ , ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਗੁਰਚਰਨ ਸਿੰਘ ਫਾਰਮੇਸੀ ਅਫਸਰ, ਭੁਪਿੰਦਰ ਸਿੰਘ ਸਟੈਨੋ, ਜੋਗਿੰਦਰ ਸਿੰਘ ਕਲਰਕ, ਹਰਜੀਤ ਸਿੰਘ ਅਤੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਟਾਫ ਹਾਜ਼ਰ ਸਨ ।