- ਜੇ.ਕੇ. ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ,ਅਮਰਗੜ੍ਹ ਨੇ ਹੜ੍ਹਾਂ ਅਤੇ ਭਾਰੀ ਬਰਸਾਤ ਦੀ ਮਾਰ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਇੱਕ ਲੱਖ ਰੁਪਏ ਦਾ ਚੈੱਕ
ਮਾਲੇਰਕੋਟਲਾ, 24 ਅਗਸਤ : ਪੰਜਾਬ ਵਿੱਚ ਜਿੱਥੇ ਹੜ੍ਹਾਂ ਅਤੇ ਭਾਰੀ ਬਰਸਾਤ ਦੀ ਮਾਰ ਨਾਲ ਲੋਕ ਪ੍ਰਭਾਵਿਤ ਹੋਏ ਹਨ , ਉੱਥੇ ਹੜ੍ਹ ਪੀੜਤਾਂ ਲੋਕਾਂ ਦੀ ਮਦਦ ਲਈ ਵੀ ਸਮਾਜ ਸੇਵੀ ਅੱਗੇ ਆਏ ਹਨ ਤਾਂ ਜੋ ਅਜਿਹੇ ਵਿਅਕਤੀਆਂ ਦੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਮਦਦ ਕੀਤੀ ਜਾ ਸਕੇ । ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਵੱਲੋਂ ਪ੍ਰਭਾਵਿਤ ਜ਼ਿਲ੍ਹੇ ਦੇ ਲੋਕਾਂ ਦੀ ਬਾਂਹ ਫੜਨ ਲਈ ਜੀ ਤੋੜ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਅੱਜ ਸ੍ਰੀ ਬਲਵੀਰ ਸਿੰਘ ਸੋਹੀ ਮਾਲਕ ਜੇ.ਕੇ. ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ,ਅਮਰਗੜ੍ਹ ਵੱਲੋਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਰਾਸ਼ੀ ਦਾ ਚੈੱਕ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਹੜ੍ਹਾਂ ਅਤੇ ਭਾਰੀ ਬਰਸਾਤ ਦੀ ਮਾਰ ਨਾਲ ਲੋਕ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੌਂਪਿਆ। ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਸ਼ਲਾਘਾ ਕਰਦਿਆ ਕਿਹਾ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਨੇ ਜਿੱਥੇ ਲੋਕਾਂ ਦਾ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ , ਉੱਥੇ ਸਮਾਜ ਸੇਵੀ ਦਾ ਅੱਗੇ ਆਉਣਾ ਸ਼ਲਾਘਾਯੋਗ ਉਪਰਾਲਾ ਹੈ। ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮਾਲੇਰਕੋਟਲਾ ਨੇ ਕਿਹਾ ਕਿ ਲੋੜਵੰਦਾਂ ਦੀ ਭਲਾਈ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਚਨਬੱਧ ਹੈ । ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵੱਖ ਵੱਖ ਸਮੇਂ ਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਲਗਾਤਾਰ ਕੀਤੀ ਜਾ ਰਹੀ ਹੈ। ਇਸ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਸਹਿਯੋਗ ਦੇਣ ਲਈ ਸਮਾਜ ਸੇਵੀ ਅੱਗੇ ਆਉਣ ਤਾਂ ਜੋ ਲੋੜਵੰਦਾਂ ਦੀ ਹਰ ਯੋਗ ਮਦਦ ਕੀਤੀ ਜਾ ਸਕੇ ।