
ਬਰਨਾਲਾ, 4 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਦੂਸਰੇ ਦਿਨ ਜ਼ਿਲ੍ਹੇ ਚ ਵੱਖ— ਵੱਖ ਖੇਡ ਸਥਾਨਾਂ 'ਤੇ ਵੱਖ— ਵੱਖ ਖੇਡਾਂ ਦੇ ਟੂਰਨਾਮੈਂਟ ਸ਼ੈਡਿਊਲ ਅਨੁਸਾਰ ਕਰਵਾਏ ਗਏ। ਗੇਮ ਖੋ—ਖੋ ਮੁਕਾਬਲੇ ਖਤਮ ਹੋ ਗਏ ਹਨ, ਆਖਿਰੀ ਦਿਨ 21—30 ਉਮਰ ਵਰਗ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਖੁੱਡੀ ਕਲਾਂ ਦੀ ਟੀਮ ਪਹਿਲੇ ਸਥਾਨ ਉੱਤੇ ਰਹੀ। ਕੁਸ਼ਤੀ ਦੇ ਮੁਕਾਬਲੇ ਸੰਪੰਨ ਹੋ ਗਏ ਹਨ ਜਿਸ 'ਚ ਅੰਡਰ 20 ਫਰੀ ਸਟਾਇਲ ਵਿੱਚ 57 ਕਿਲੋ ਭਾਰ ਵਰਗ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲੇ ਸਥਾਨ, ਗੁਰਸੇਵਕ ਸਿੰਘ 61 ਕਿਲੋ ਭਾਗ ਵਰਗ ਵਿੱਚ ਪਹਿਲਾ ਸਥਾਨ, 65 ਕਿਲੋ ਵਿੱਚ ਕਰਨ ਕੁਮਾਰ ਜੇਤੂ, 70 ਕਿਲੋ ਵੱਚ ਅਕਾਸ਼ਦੀਪ ਜੇਤੂ ਰਿਹਾ। ਟੇਬਲ ਟੈਨਿਸ ਦੇ ਮੁਕਾਬਿਲਾਂ ਦਾ ਵੀ ਆਖਰੀ ਦਿਨ ਸੀ ਜਿਸ ਵਿੱਚ 21—30 ਸਾਲ ਲੜਕੀਆਂ ਵਿੱਚ ਮਨਦੀਪ ਕੌਰ ਅਤੇ ਰੁਮਿੰਦਰਜੀਤ ਕੌਰ ਪਹਿਲੇ ਅਤੇ ਦੂਜੇ ਨੰਬਰ ਉੱਤੇ, ਤੀਜੇ ਸਥਾਨ ਅਤੇ ਬਬਲਪ੍ਰੀਤ ਕੌਰ ਰਹੀ। ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ 2 ਅਕਤੂਬਰ ਨੂੰ ਖਤਮ ਹੋਏ ਜਿਸ ਵਿੱਚ ਅੰਡਰ 21 ਲੜਕੇ ਵਿੱਚ ਭੈਣੀ ਜੱਸਾ ਦੀ ਟੀਮ ਪਹਿਲੇ ਨੰਬਰ ਉੱਤੇ ਰਹੀ। ਐਥਲੈਟਿਕਸ ਦੇ ਆਖਰੀ ਦਿਨ ਦੇ ਮੁਕਾਬਲਿਆਂ ਵਿੱਚ 56 ਤੋਂ 65 ਅਤੇ 65 ਤੋਂ ਉੱਪਰ ਦੇ ਮੁਕਾਬਲੇ ਹੋਏ ਜਿਸ ਵਿੱਚ ਸ਼ਿੰਦਰ ਸਿੰਘ 56 ਤੋਂ 65 ਵਿੱਚ 100 ਮੀ. ਰੇਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅਮਰਜੀਤ ਸਿੰਘ ਨੇ 3000 ਮੀ. ਰੇਸ ਵਾਕ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। 65 ਤੋਂ ਉੱਪਰ ਵਿੱਚ ਸੁਰਿੰਦਰ ਸਿਘ ਨੇ 3000 ਮੀ. ਰੇਸ ਵਾਕ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸ਼ੂਟਿੰਗ ਦੇ ਮੁਕਾਬਲੇ ਵੀ 2 ਅਕਤੂਬਰ ਨੁੰ ਖਤਮ ਹੋ ਗਏ ਜਿਸ ਵਿੱਚ 10 ਮੀ. ਏਅਰ ਰਾਈਫਲ ਅੰਡਰ 14 ਵਿੱਚ ਹਵੀਸ ਗੋਇਲ , ਮੋਕਸ਼ ਅਗਰਵਾਲ, ਚਤਿਆਨਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਏਅਰ ਪਿਸਟਲ ਵਿੱਚ ਅਮਨਵੀਰ ਸਿੰਘ ਪਦਮ ਨੇ ਪਹਿਲਾ ਸਥਾਨ ਹਾਸਲ ਕੀਤਾ।