ਮਾਨਸਾ, 23 ਅਕਤੂਬਰ : ਰਜਿਸਟਰਡ ਦਿਵਿਆਂਗਜਨ ਵਿਅਕਤੀਆਂ ਨੂੰ ਲੋੜ ਅਨੁਸਾਰ ਨਕਲੀ ਅੰਗ ਪ੍ਰਦਾਨ ਕਰਨ ਲਈ 26 ਅਕਤੂਬਰ 2023 ਨੂੰ ਕ੍ਰਿਸ਼ਨਾ ਕਾਲਜ, ਰੱਲੀ (ਬਰੇਟਾ ਰੋਡ, ਬੁਢਲਾਡਾ) ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਐਲਿਮਕੋ (Artificial Limbs Manufacturing Corporation of India) ਵੱਲੋਂ ਦਿਵਿਆਂਗ ਵਿਅਕਤੀਆਂ ਲਈ 09 ਅਤੇ 10 ਜੂਨ 2023 ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ ਕੈਂਪ ਲਗਵਾਏ ਗਏ ਸਨ ਜਿੱਥੇ 310 ਦਿਵਿਆਂਗ ਵਿਅਕਤੀਆਂ ਰਜਿਸਟਰਡ ਕੀਤੇ ਗਏ ਸਨ। ਇੰਨ੍ਹਾਂ ਰਜਿਸਟਰਡ ਵਿਅਤੀਆਂ ਨੂੰ ਵੀਲਚੇਅਰ, ਟਰਾਈ ਸਾਈਕਲ, ਕੰਨਾਂ ਵਾਲੀਆਂ ਮਸ਼ੀਨਾਂ, ਨਕਲੀ ਅੰਗ ਆਦਿ ਉਪਰਕਣ ਮੁਹੱਈਆ ਕਰਵਾਏ ਜਾਣਗੇ।