ਹਠੂਰ, 04 ਜਨਵਰੀ : ਦਸਮੇਸ਼ ਪਿਤਾ ਦੁਆਰਾ ਕਿਲਾ੍ਹ ਅਨੰਦਗੜ੍ਹ ਛੱਡਣ ਦਾ ਵੈਰਾਗਮਈ ਦ੍ਰਿਸ਼ ਪੇਸ ਕਰਦਾ 28 ਵਾਂ ਦਸਮੇਸ਼ ਪੈਦਲ ਮਾਰਚ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਦੀ ਹੁੰਦਾ ਹੋਇਆ ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਵਿਖੇ ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ । ਵਿਸਰਾਮ ਉਪਰੰਤ ਪਿੰਡ ਜੱਟਪੁਰੇ ਵਿੱਚ ਦੀ ਮਾਣੂੰਕੇ ਹੁੰਦਾ ਹੋਇਆ ਅੱਗੇ ਸ੍ਰੀ ਗੁਰਦੁਆਰਾ ਮੈਹਦੇਆਣਾ ਸਾਹਿਬ ਪਹੁੰਚੇਗਾ। ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਜੱਟਪੁਰੇ ਦੀ ਸਮੁੱਚੀ ਸੰਗਤ ਵੱਲੋਂ ਗੁਰਦੁਆਰਾ ਕਮੇਟੀ ਦੀ ਅਗਵਾਈ ਵਿੱਚ ਦਸਮੇਸ਼ ਪੈਦਲ ਮਾਰਚ ਦਾ ਸਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਰਾਜ ਸਿੰਘ ਰਾਜਾ ਸਿੱਧੂ ਯੂ ਐਸ ਏ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਪੰਜਾਂ ਪਿਆਰਿਆਂ ਅਤੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਓ ਬਖਸਿਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਪੈਦਲ ਮਾਰਚ ਨਾਲ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀ ਸੰਗਤ ਨੂੰ ਚਾਹ ਅਤੇ ਪਕੌੜਿਆ ਦਾ ਲੰਗਰ ਵੀ ਛਕਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸੂਬੇਦਾਰ ਰੇਸਮ ਸਿੰਘ, ਜਗਤਾਰ ਸਿੰਘ ਫੌਜੀ, ਪ੍ਰਦੀਪ ਸਿੰਘ ਸਿੱਧੂ, ਬੂਟਾ ਸਿੰਘ ,ਜਗਸੀਰ ਸਿੰਘ,ਮੈਂਬਰ ਪੰਚਾਇਤ ਦੇਸ ਰਾਜ ਸਿੰਘ,ਤਰਲੋਚਨ ਸਿੰਘ ਸੋਨੀ,ਅਮਰੀਕ ਸਿੰਘ ,ਕੁਲਵੰਤ ਸਿੰਘ ਕੰਤਾ,ਬੰਤ ਸਿੰਘ,ਮਲਕੀਤ ਸਿੰਘ,ਨਾਜਰ ਸਿੰਘ, ਸੁਖਦੇਵ ਸਿੰਘ ਜੱਟਪੁਰੀ ਆਦਿ ਹਾਜਰ ਸਨ ।