ਬਰਨਾਲਾ 07ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਪਦਮ ਸ੍ਰੀ ਰਾਜਿੰਦਰ ਗੁਪਤਾ ਜੀ ਦੀ ਦੇਖ-ਰੇਖ ਵਿੱਚ 24 ਦਸੰਬਰ 2022 ਤੋਂ ਸ਼ੁਰੂ ਹੋਇਆ ਪੰਜਾਬ ਪੱਧਰੀ ਕ੍ਰਿਕਟ ਦਾ ਟਰਾਈਡੈਟ ਮਾਲਵਾ ਕੱਪ 2022-23 ਅੰਡਰ-15 ਮੁੰਡਿਆ ਦਾ ਫਾਈਨਲ ਮੈਚ ਅੱਜ ਮਿਤੀ 08-01-2023 ਨੂੰ ਟਰਾਈਡੈਟ ਕੰਪਲੈਕਸ ਬਰਨਾਲਾ ਦੇ ਕ੍ਰਿਕਟ ਗਰਾਊਡ ਵਿੱਚ ਬਠਿੰਡਾ ਅਤੇ ਲੁਧਿਆਣਾ ਦੀ ਟੀਮਾ ਵਿਚਕਾਰ ਖੇਡਿਆ ਜਾਵੇਗਾ। ਜਿਸ ਦੀ ਤਿਆਰੀ ਟਰਾਈਡੈਟ ਵਿੱਚ ਜੋਰਾ-ਛੋਰਾ ਨਾਲ ਜਾਰੀ ਹੈ। ਟਰਾਈਡੈਟ ਦੇ ਐਡਮਿਨ ਹੈਡ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਸੈਕਟਰੀ ਸ੍ਰੀ ਰੁਪਿੰਦਰ ਗੁਪਤਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਟੂਰਨਾਮੈਂਟ ਪੰਜਾਬ ਦੇ ਬੱਚਿਆ ਵਿੱਚ ਖੇਡ ਪ੍ਰਤੀ ਰੂਚੀ ਨੂੰ ਦੇਖਦੇ ਹੋਏ ਪਦਮ ਸ੍ਰੀ ਰਾਜਿੰਦਰ ਗੁਪਤਾ ਜੀ ਨੇ ਪੂਰੇ ਪੰਜਾਬ ਵਿੱਚ ਕਰਵਾਉਣ ਦਾ ਉਪਰਾਲਾ ਕਰ ਮਿਤੀ 24 ਦਸੰਬਰ 2022 ਆਰੰਭ ਕਰਵਾਇਆ। ਜਿਸ ਵਿੱਚ ਪੰਜਾਬ ਦੇ ਸਾਰੇ ਜਿਿਲ੍ਹਆ ਨੇ ਭਾਗ ਲਿਆ ਅਤੇ ਹਰ ਜਿਲੇ੍ਹ ਨੇ ਆਪਣੇ-ਆਪਣੇ ਲੀਗ ਮੈਚ ਖੇਡੇ। ਜਿਸ ਵਿੱਚ ਜੇਤੂ ਟੀਮਾਂ ਨੇ ਕੁਆਟਰ-ਫਾਈਨਲ ਅਤੇ ਸੇਮੀਫਾਈਨਲ ਮੈਚ ਜਿੱਤ ਅਖੀਰ ਬਠਿੰਡਾ ਅਤੇ ਲੁਧਿਆਣਾ ਟੀਮਾਂ ਫਾਈਨਲ ਮੈਚ ਵਿੱਚ ਪਹੁੰਚੀਆਂ ਹਨ। ਮਾਲਵਾ ਕੱਪ ਦੀ ਜੇਤੂ ਟੀਮ ਨੂੰ 1 ਲੱਖ ਦਾ ਇਨਾਮ ਅਤੇ ਟ੍ਰਾਫੀ, ਉਪ ਜੇਤੂ ਨੂੰ 71 ਹਜਾਰ ਅਤੇ ਟ੍ਰਾਫੀ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋ ਇਲਾਾਵਾ ਮੈਨ ਆਫ ਦਾ ਟੂਰਨਾਮੈਨ, ਟੂਰਨਾਮੈਂਟ ਦੇ ਸਰਵਸ੍ਰੇਸ਼ਟ ਬੈਟਸ਼ਮੈਨ, ਸਰਵਸ੍ਰੇਸ਼ਟ ਬਾਊਲਰ, ਸਰਵਸ੍ਰੇਸ਼ਟ ਫੀਲਡਰ, ਸਰਵਸ੍ਰੇਸ਼ਟ ਕੀਪਰ ਨੂੰ 21 ਹਜਾਰ ਅਤੇ ਟਰਾਫੀ, ਬੈਸਟ ਪਰਫਾਰਮਰ ਨੂੰ 5100 ਅਤੇ ਟਰਾਫੀ ਅਤੇ ਹਰ ਮੈਚ ਦੇ ਮੈਨ ਆਫ ਦੇ ਮੈਚ ਨੂੰ 3100-3100 ਰੁਪਏ ਦੀ ਨਗਦ ਰਾਸੀ ਅਤੇ ਟਰਾਫੀ ਦਿੱਤੀ ਜਾਣ ਦਾ ਘੋਸਣਾ ਕੀਤੀ ਗਈ ਹੈ। ਜਿਸਦਾ ਫਾਈਨਲ ਮੈਚ ਅੱਜ ਇੱਥੇ ਖੇਡਿਆ ਜਾਵੇਗਾ।