ਬਰਨਾਲਾ, 11 ਜੁਲਾਈ 2024 : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਹਰਬੰਸ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰਬਰਨਾਲਾ ਦੀ ਰਹਿਨੁਮਾਈ ਹੇਠ ਬਾਲ ਭਿਖਿਆ ਰੋਕਣ ਲਈ ਜ਼ਿਲ੍ਹਾ ਪਧੱਰੀ ਟਾਸਕ ਫੋਰਸ ਟੀਮ ਦੁਆਰਾ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀਆ ਗਈ। ਸ੍ਰੀ ਹਰਬੰਸ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪਧੱਰੀ ਟਾਸਕ ਫੋਰਸ ਟੀਮ ਵਲੋਂ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਬੱਚਾ ਬਾਲ ਭਿਖਿਆ ਕਰਦਾ ਵੀ ਰੈਸਕਿਊ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਬੱਚੇ ਕਿਸੇ ਵੀ ਜੁਰਮ ਦੇ ਸ਼ਿਕਾਰ ਹੋ ਸਕਦੇ ਹਨ, ਜੇਕਰ ਕੋਈ ਬੱਚਾ ਅਜਿਹਾ ਮਿਲਦਾ ਹੈ ਤਾਂ ਦਫਤਰ ਵੱਲੋ ਉਸਦੇ ਪੁਨਰਵਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਸ਼੍ਰੀ ਰੁਪਿੰਦਰ ਸਿੰਘ, ਸ਼੍ਰੀ ਬਲਵਿੰਦਰ ਸਿੰਘ , ਸ਼੍ਰੀ ਗੁਰਪ੍ਰੀਤ ਸਿੰਘ (ਸਿੱਖਿਆ ਵਿਭਾਗ) ਅਤੇ ਡਾ. ਰਾਹੁਲ (ਸਿਹਤ ਵਿਭਾਗ) ਆਦਿ ਟੀਮ ਵਿਚ ਸ਼ਾਮਲ ਸਨ।