- ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੇ ਕਿਹਾ ਉਹਨਾਂ ਨੂੰ ਹਰ ਲੋੜੀਦੀ ਸਹਾਇਤਾ ਦਿੱਤੀ ਗਈ
ਲੁਧਿਆਣਾ, 14 ਜਨਵਰੀ : ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ’ਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਵਿਕਰਮਜੀਤ ਚੌਧਰੀ ਨੇ ਸੰਤੋਖ ਸਿੰਘ ਨੂੰ ਦਿੱਤੀ ਗਈ ਮੁੱਢਲੀ ਡਾਕਟਰੀ ਸਹਾਇਤਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ’ਚ ਲਿਜਾਏ ਜਾਣ ਸਮੇਂ ਉਹਨਾਂ ਦੇ ਪਿਤਾ ਨੂੰ ਪੰਪਿੰਗ ਕੀਤੀ ਜਾ ਰਹੀ ਸੀ ਤੇ ਉਹ ਸਾਹ ਲੈ ਰਹੇ ਸਨ। ਫਿਰ ਉਥੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਇਕ ਪਾਸੇ ਹਟ ਜਾਣ ਲਈ ਕਿਹਾ, ਚਾਕਟਰਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਜਾਣਦੇ ਹਨ ਕੀ ਕਰਨਾ ਹੈ। ਉਹਨਾਂ ਕੋਲ ਐਮਰਜੈਂਸੀ ਸ਼ਾਕ ਦੇਣ ਲਈ ਵੀ ਕੋਈ ਉਪਕਰਨ ਨਹੀਂ ਸੀ। ਉੱਥੇ ਮੌਜੂਦ ਡਾਕਟਰਾਂ ਵੱਡੀ ਹੜਬੜੀ ’ਚ ਸਨ ਭਾਵ ਉਹਨਾਂ ਨੂੰ ਕੁੱਝ ਵੀ ਨਹੀਂ ਸੀ ਸੁੱਝ ਰਿਹਾ। ਉਹਨਾਂ ਦੇ ਪਿਤਾ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀ ਬਿਮਾਰੀ ਜਾ ਹੋਰ ਕੋਈ ਵੀ ਰੋਗ ਨਹੀਂ ਸੀ ਉਹਨਾਂ ਜਿੰਦਗੀ ’ਚ ਕੇਵਲ ਅੱਖਾਂ ਦਾ ਇਕ ਅਪ੍ਰੇਸ਼ਨ ਹੀ ਕਰਵਾਇਆ ਸੀ।
- ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੇ ਐਂਬੂਲੈਂਸ ਬਾਰੇ ਪੂਰੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਐਂਬੂਲੈਂਸ ਵਿੱਚ 3 ਮਾਹਿਰ ਡਾਕਟਰਾਂ ਦੀ ਟੀਮ ਸੀ। ਇਨ੍ਹਾਂ ਵਿੱਚ ਮੈਡੀਕਲ ਸਪੈਸ਼ਲਿਸਟ ਡਾ. ਸਰਬਜੀਤ ਸਿੰਘ, ਆਰਥੋ ਸਪੈਸ਼ਲਿਸਟ ਡਾ. ਮੋਹਿਤ ਬਾਂਸਲ, ਐਨੇਸਥੀਸੀਓਲੋਜਿਸਟ ਡਾ. ਸੰਦੀਪ ਅਤੇ ਬਲੱਡ ਟ੍ਰਾਸਫਿਊਜ਼ਨ ਅਫ਼ਸਰ ਡਾ: ਨਵਨੀਤ ਅਰੋੜਾ ਸ਼ਾਮਲ ਸਨ। ਇਸ ਤੋਂ ਇਲਾਵਾ ਪੈਰਾਮੈਡੀਕਲ ਟੀਮ ਵੀ ਮੌਜੂਦ ਸੀ। ਐਂਬੂਲੈਂਸ ਕਾਫ਼ਲੇ ਵਿੱਚ ਸੀ। ਜਿਸ ਵਿੱਚ ਤੁਰੰਤ ਚੌਧਰੀ ਸਾਹਿਬ ਨੂੰ ਲਿਜਾਇਆ ਗਿਆ। ਸੁਰੱਖਿਆ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਹੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਐਂਬੂਲੈਂਸ ਤੱਕ ਲੈ ਕੇ ਆਏ। ਡਾਕਟਰਾਂ ਨੇ ਉਸ ਨੂੰ ਤੁਰੰਤ ਐਂਬੂਲੈਂਸ ਵਿੱਚ ਬਿਠਾਇਆ। ਉਸ ਸਮੇਂ ਉਹਨਾਂ ਦੇ ਦਿਲ ਦੀ ਧੜਕਨ ਨਹੀਂ ਸੀ, ਸ਼ਾਹ ਵੀ ਨਹੀਂ ਸਨ ਤੇ ਨਬਜ਼ ਵੀ ਨਹੀਂ ਸੀ। ਉਹਨਾਂ ਨੂੰ ਤੁਰੰਤ ਸੀ.ਪੀ.ਆਰ. ਦਿੱਤੀ ਗਈ ਤੇ ਆਕਸੀਜਨ ਵੀ ਦਿੱਤੀ ਗਈ। ਉਸ ਨੂੰ ਐਡਰੇਨਾਲੀਨ ਅਤੇ ਐਟ੍ਰੋਪਿਨ ਦੇ ਟੀਕੇ ਲਗਾਏ ਗਏ ਸਨ। 5 ਮਿੰਟ ਦੇ ਫਰਕ ਨਾਲ ਝਟਕੇ ਦਿੱਤੇ ਗਏ। ਇਸ ਦੌਰਾਨ ਸੀ.ਪੀ.ਆਰ ਵੀ ਜਾਰੀ ਰਹੀ। ਇਸ ਦੇ ਬਾਵਜੂਦ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਵਿਰਕ ਹਸਪਤਾਲ ਲਿਆਉਣ ਤੱਕ ਉਹਨਾਂ ਨੂੰ ਸੀ.ਪੀ.ਆਰ. ਦਿੱਤੀ ਗਈ। ਸਵੇਰੇ 8.45 ’ਤੇ ਉਹਨਾਂ ਨੂੰ ਹਸਪਤਾਲ ਦੇ ਆਈ.ਸੀ.ਯੂ. ’ਚ ਭਰਤੀ ਕੀਤਾ, ਉਦੋਂ ਤੱਕ ਸੀ.ਪੀ.ਆਰ ਸੰਤੋਖ ਸਿੰਘ ਦੇ ਬੇਟੇ ਦੇ ਇਲਜ਼ਾਮਾਂ ’ਤੇ ਸਿਵਲ ਸਰਜਨ ਡਾ: ਰਮਨ ਸ਼ਰਮਾ ਨੇ ਸੰਤੋਖ ਸਿੰਘ ਦੇ ਬੇਟੇ ਵਿਕਰਮਜੀਤ ਸਿੰਘ ਦੇ ਇਲਜ਼ਾਮਾਂ ’ਤੇ ਕਿਹਾ ਕਿ ਰਾਹੁਲ ਗਾਂਧੀ ਦੇ ਨਾਲ ਚੱਲ ਰਹੀ ਐਂਬੂਲੈਂਸ ਸਿਵਲ ਹਸਪਤਾਲ ਦੀ ਹੈ। ਇਸ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਲੱਗੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਵਲੋਂ ਮਾਨਤਾ ਦਿੱਤੀ ਹੈ ਅਜੇਹੀ ਐਂਬੂਲੈਂਸ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨਾਲ ਸੀ। ਇਹ ਸਭ ਤੋਂ ਆਧੁਨਿਕ ਐਂਬੂਲੈਂਸ ਹੈ। ਇਸ ਵਿੱਚ ਕੋਈ ਕਮੀ ਨਹੀਂ ਹੈ। ਐਂਬੂਲੈਂਸ ਵਿੱਚ ਆਧੁਨਿਕ ਜੀਵਨ ਸਹਾਇਤਾ ਪ੍ਰਣਾਲੀ ਹੈ। ਇਹ ਐਂਬੂਲੈਂਸ ਸੁਪਰਡੈਂਟ ਵੱਲੋਂ ਉਪਲਬਧ ਕਰਵਾਈ ਗਈ ਸੀ। ਸੰਤੋਖ ਸਿੰਘ ਨੂੰ ਦੋ ਵਾਰ ਝਟਕੇ ਵੀ ਦਿੱਤੇ ਗਏ। ਐਂਬੂਲੈਂਸ ਵਿੱਚ 5 ਮਾਹਿਰ ਡਾਕਟਰਾਂ ਦੀ ਟੀਮ ਸੀ। ਉਹਨਾਂ ਦੇ ਦਿਲ ਲਈ ਟੀਕਾਕਰਨ ਵੀ ਕੀਤਾ ਗਿਆ ਸੀ। ਉਸ ਨੂੰ ਪੁੱਤਰ ਦੇ ਸਾਹਮਣੇ ਹੀ ਉਹਨਾਂ ਨੂੰ ਸ਼ਾਕ ਦਿੱਤਾ ਗਿਆ ਸੀ।
- ਹਸਪਤਾਲ ਪਹੁੰਚਣ ਵਿੱਚ 20 ਮਿੰਟ ਲੱਗੇ
ਚੌਧਰੀ ਸੰਤੋਖ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਪਏ। ਉਸ ਨੂੰ ਤੁਰੰਤ ਐਂਬੂਲੈਂਸ ਵਿੱਚ ਰੱਖਿਆ ਗਿਆ। ਹਸਪਤਾਲ ਪਹੁੰਚਣ ਵਿੱਚ ਕਰੀਬ 15 ਤੋਂ 20 ਮਿੰਟ ਲੱਗ ਗਏ। ਸ਼ੁਰੂ ਤੋਂ ਲੈ ਕੇ ਰਸਤੇ ’ਤੇ ਕੋਈ ਜਾਮ ਨਹੀਂ ਸੀ। ਪੁਲਿਸ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਰਸਤਾ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ।
- ਐਂਬੂਲੈਂਸ ਜ਼ਿਲ੍ਹਾ ਪ੍ਰਸ਼ਾਸਨ ਦੀ ਸੀ
ਜਿਸ ਐਂਬੂਲੈਂਸ ਵਿੱਚ ਸੰਸਦ ਮੈਂਬਰ ਨੂੰ ਹਸਪਤਾਲ ਲਿਜਾਇਆ ਗਿਆ ਸੀ, ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਸੀ। ਵਿਧਾਇਕ ਦੇ ਬੇਟੇ ਦੇ ਇਸ ਬਿਆਨ ਤੋਂ ਬਾਅਦ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ ਕਿ ਉਨ੍ਹਾਂ ਨੇ ਯਾਤਰਾ ਦੌਰਾਨ ਕਿਸ ਤਰ੍ਹਾਂ ਦੇ ਐਮਰਜੈਂਸੀ ਸਿਹਤ ਪ੍ਰਬੰਧ ਕੀਤੇ ਸਨ?
- ਸਵੇਰੇ ਸੰਤੋਖ ਸਿੰਘ ਨੇ ਆਪਣੇ ਲਈ ਚਾਹ ਬਣਾਈ
ਵਿਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੇ ਆਪਣੇ ਲਈ ਚਾਹ ਬਣਾਈ ਸੀ। ਜਦੋਂ ਉਹ ਰਾਤ ਦੇ 2 ਵਜੇ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਕਿ ਸਵੇਰੇ 4 ਵਜੇ ਨਿਕਲਣਾ ਹੈ, ਹੁਣ ਕੀ ਸੌਣਾ ਹੈ। ਉਹਨਾਂ ਨੇ ਵਿਕਰਮਜੀਤ ਨੂੰ ਦੱਸਿਆ ਸੀ ਕਿ ਉਹਨਾਂ ਨੇ ਕੁਝ ਧਾਰਮਿਕ ਸ਼ਖਸੀਅਤਾਂ ਨੂੰ ਰਾਹੁਲ ਗਾਂਧੀ ਨਾਲ ਮਿਲਾਉਣਾ ਹੈ। ਉਨ੍ਹਾਂ ਕੋਲ ਗੱਡੀ ਨਹੀਂ ਹੈ, ਜਿਸ ਤੋਂ ਬਾਅਦ ਵਿਕਰਮਜੀਤ ਨੇ ਗੱਡੀ ਦਾ ਪ੍ਰਬੰਧ ਕੀਤਾ। ਵਿਕਰਮਜੀਤ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸੰਤੋਖ ਸਿੰਘ ਸਵੇਰ ਦੀ ਚਾਹ ਖੁਦ ਬਣਾਉਂਦੇ ਸੀ। ਉਹ ਠੀਕ 5 ਵਜੇ ਜਿੰਮ ਪਹੁੰਚ ਜਾਂਦੇ ਸਨ। ਉਹਨਾਂ ਨੂੰ ਪਿਤਾ ਜੀ ਬਾਰੇ ਉਦੋਂ ਪਤਾ ਲੱਗਾ ਜਦੋਂ ਵਿਜੇ ਇੰਦਰ ਸਿੰਗਲਾ ਨੇ ਉਹਨਾਂ ਨੂੰ ਪਿੱਛੇ ਤੋਂ ਬੁਲਾਇਆ ਤੇ ਕਿਹਾ ਕਿ ਚਾਚਾ ਜੀ ਡਿੱਗ ਪਏ ਹਨ। ਸੰਤੋਖ ਸਿੰਘ 76 ਵਰਿ੍ਹਆਂ ਦੇ ਸਨ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਦੇ ਸ਼ੌਕੀਨ ਸਨ, ਉਨ੍ਹਾਂ ਨੇ ਫਿਟਨੈੱਸ ’ਤੇ ਕਾਫੀ ਧਿਆਨ ਦਿੱਤਾ। ਉਹ 76 ਸਾਲ ਦੀ ਉਮਰ ਵਿੱਚ ਵੀ ਜਿੰਮ ਦੇ ਸ਼ੌਕੀਨ ਸਨ। ਜਿੱਥੇ ਅੱਜ ਦੇ ਸਿਆਸਤਦਾਨ ਖਾਦੀ ਦੇ ਕੱਪੜਿਆਂ ਵਿੱਚ ਨਜ਼ਰ ਆਉਂਦੇ ਹਨ, ਉੱਥੇ ਸੰਤੋਖ ਸਿੰਘ ਲੋਅਰ ਅਤੇ ਟੀ-ਸ਼ਰਟਾਂ ਵੀ ਪਹਿਨਦੇ ਸਨ। ਉਹ ਇੰਨੇ ਸਟਾਈਲਿਸ਼ ਸਨ ਕਿ ਅਕਸਰ ਉਸ ਦੀ ਮਾਂ ਵੀ ਉਹਨਾਂ ਨੂੰ ਚੁਟਕੀ ਲੈਂਦੇ ਹੋਏ ਕਹਿ ਦਿੰਦੀ ਸੀ ਕਿ ਆਪਣੀ ਉਮਰ ਦੇਖੋ ਕਿਵੇਂ ਨੌਜਵਾਨਾਂ ਵਾਂਗ ਫਿਰਦੇ ਹੋ।