ਹਠੂਰ (ਰਛਪਾਲ ਸਿੰਘ) : ਸ਼ੋਸਲ ਮੀਡੀਆ 'ਤੇ ਹਥਿਆਰਾਂ ਵਾਲੀਆਂ ਫੋਟੋਆਂ ਅਪਲੋਡ ਕਰਨ ਵਾਲੇ ਇਕ ਨੌਜਵਾਨ ਤੇ ਥਾਣਾ ਹਠੂਰ ਵਿਖੇ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਪੁਲਿਸ ਥਾਣਾ ਹਠੂਰ ਦੇ ਮੁੱਖੀ ਜਗਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੇਨ ਚੌਕ ਨੇੜੇ ਬੱਸ ਸਟੈਡ ਹਠੂਰ ਮੌਜੂਦ ਸੀ ਤਾਂ ਏ.ਐੱਸ.ਆਈ. ਕੁਲਦੀਪ ਸਿੰਘ ਨੇ ਆਪਣੇ ਮੋਬਾਇਲ ਫੋਨ 'ਤੇ ਇੰਸਟਾਗ੍ਰਾਮ ਦੇਖਿਆ ਕਿ ਪ੍ਰਿਤਪਾਲ ਗਿੱਲ ਨਾਮ ਦੀ ਆਈ.ਡੀ. ਤੇ ਇੱਕ ਨੌਜਵਾਨ ਨੇ ਆਪਣੇ ਹੱਥਾਂ ਵਿੱਚ ਹਥਿਆਰ ਫੜ ਕੇ ਆਪਣੀਆਂ ਫੋਟੋਆਂ ਉਕਤ ਆਈ.ਡੀ. ਤੇ ਅਪਲੋਡ ਕਰਕੇ ਵਾਇਰਲ ਕੀਤੀਆਂ ਗਈਆਂ ਹਨ, ਜੋ ਉਸ ਵੱਲੋੰ ਅੱਜ ਤੱਕ ਆਪਣੇ ਉਕਤ ਸ਼ੋਸਲ ਮੀਡੀਆ ਅਕਾਊਂਟ ਤੋ ਹਥਿਆਰਾਂ ਵਾਲੀਆਂ ਫੋਟੋਆਂ ਡੀਲੀਟ ਨਹੀ ਕੀਤੀਆਂ ਗਈਆਂ ਅਤੇ ਉਕਤ ਇਸਟਾਗ੍ਰਾਮ ਆਈ.ਡੀ. ਪ੍ਰਿਤਪਾਲ ਗਿੱਲ ਵਿੱਚ ਆਪਣਾ ਇਕ ਮੋਬਾਇਲ ਨੰਬਰ ਵੀ ਦਿੱਤਾ ਹੋਇਆ ਹੈ, ਜੋ ਉਕਤ ਆਈ.ਡੀ. ਬਾਰੇ ਪੜਤਾਲ ਤੋਂ ਪਾਇਆ ਗਿਆ ਹੈ ਕਿ ਉਕਤ ਆਈ.ਡੀ. ਪ੍ਰਿਤਪਾਲ ਸਿੰਘ ਉਰਫ ਪ੍ਰਿਤਾ ਵਾਸੀ ਝੋਰੜਾਂ ਨੇ ਉਕਤ ਫੋਟੋਆਂ ਅਪਲੋਡ ਕੀਤੀਆਂ ਹਨ। ਜਿਸ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਹਠੂਰ ਵਿਖੇ ਮਕੁੱਦਮਾ ਦਰਜ਼ ਕੀਤਾ ਗਿਆ ਹੈ।