ਰਾਏਕੋਟ, 03 ਜਨਵਰੀ (ਚਮਕੌਰ ਸਿੰਘ ਦਿਓਲ) : ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਭਾਈ ਨਾਜ਼ਰ ਸਿੰਘ ਵਲੋਂ ਗੁਰੂ ਘਰ ਦੀ ਸੇਵਾ ਵਿੱਚ ਦਿੱਤੀਆਂ 15 ਸਾਲ ਦੀਆਂ ਅਣਥੱਕ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਭਾਈ ਮਹਿੰਦਰ ਸਿੰਘ ਮਾਣਕੀ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਮਾਜਸੇਵੀ ਜਗਤਾਰ ਸਿੰਘ ਸੰਤ ਵਲੋਂ ਦੋਨਾਂ ਸਖਸ਼ੀਅਤਾਂ ਨੂੰ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਤਾਰ ਸਿੰਘ ਸੰਤ ਅਤੇ ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ ਨੇ ਦੋਨਾਂ ਸਖਸ਼ੀਅਤਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿੱਥੇ ਭਾਈ ਨਾਜ਼ਰ ਸਿੰਘ ਜੀ ਵਲੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਭੂਮਿਕਾ ਨੂੰ ਬਾਖੂਭੀ ਨਿਭਾਇਆ ਗਿਆ ਉੱਥੇ ਸੰਗਤਾਂ ਨੂੰ ਗੁਰੂ ਲੜ੍ਹ ਲੱਗਣ ਲਈ ਵੀ ਲਗਾਤਾਰ ਪ੍ਰੇਰਿਤ ਕੀਤਾ ਗਿਆ। ਇਸੇ ਤਰਾਂ ਭਾਈ ਮਹਿੰਦਰ ਸਿੰਘ ਮਾਣਕੀ ਵੀ ਗੁਰੂ ਘਰ ਪ੍ਰਤੀ ਸੇਵਾਵਾਂ ਪੂਰੀ ਲਗਨ ਨਾਲ ਨਿਭਾ ਰਹੇ ਹਨ। ਇਸ ਮੌਕੇ ਸਾਬਕਾ ਕੌਂਸਲਰ ਨਛੱਤਰ ਸਿੰਘ, ਹਰਭਜਨ ਸਿੰਘ ਬੱਤਰਾ, ਅਨਾਇਤ ਅਲੀ, ਜਗਤਾਰ ਸਿੰਘ ਰਾਸ਼ੀ, ਹੈਪੀ ਖੰਗੂੜਾ ਆਦਿ ਵੀ ਹਾਜ਼ਰ ਸਨ।