- 105 ਪੰਜੀਕ੍ਰਿਤ ਕਿਰਤੀਆਂ ਨੂੰ ਲਗਭਗ 28 ਲੱਖ 82 ਹਜ਼ਾਰ ਰੁਪਏ ਦੇ ਲਾਭ ਦੀ ਪ੍ਰਵਾਨਗੀ ਜਾਰੀ
- ਉਸਾਰੀ ਕਿਰਤੀਆਂ ਨੂੰ ਵਿਭਾਗ ਕੋਲ ਪੰਜੀਕ੍ਰਿਤ ਕਰਵਾਉਣ ਦੀ ਅਪੀਲ
ਫਰੀਦਕੋਟ 4 ਅਗਸਤ : ਪੰਜਾਬ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੁਆਰਾ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਰਜਿਸਟਰਡ ਲਾਭਪਾਤਰੀਆਂ ਵੱਡੀ ਪੱਧਰ ਤੇ ਪ੍ਰਾਪਤ ਕਰ ਰਹੇ ਹਨ ਤੇ ਫਰੀਦਕੋਟ ਜ਼ਿਲ੍ਹੇ ਵਿੱਚ ਪ੍ਰਾਪਤ 105 ਅਰਜ਼ੀਆਂ ਤੇ ਕਾਰਵਾਈ ਕਰਦਿਆਂ ਬੋਰਡ ਵੱਲੋਂ ਵੱਖ-ਵੱਖ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਤਹਿਤ 28 ਲੱਖ 81 ਹਜ਼ਾਰ 999 ਰੁਪਏ ਦੀ ਮਦਦ ਪ੍ਰਦਾਨ ਕਰਨ ਲਈ ਪ੍ਰਵਾਨਗੀ ਜਾਰੀ ਕੀਤੀ ਹੈ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਰਾਸ਼ਟਰੀ ਸਵਾਸਥ ਬੀਮਾ ਯੋਜਨਾ, ਐਕਸ ਗਰੇਸ਼ੀਆ ਸਕੀਮ, ਕਿਰਤੀਆਂ ਦੀ ਭਲਾਈ ਲਈ ਵਜੀਫਾ ਸਕੀਮ, ਸ਼ਗਨ ਸਕੀਮ , ਐਲ.ਟੀ.ਸੀ ਸਕੀਮ, ਬਾਲੜੀ ਸਕੀਮ, ਪੈਨਸ਼ਨ ਸਕੀਮ ਤੇ ਪ੍ਰਸੂਤਾ ਸਕੀਮ ਸਮੇਤ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਲਾਭ ਪ੍ਰਦਾਨ ਕੀਤਾ ਜਾਂਦੇ ਹਨ ਤੇ ਇਸ ਸਬੰਧ ਵਿੱਚ ਜਿਲ੍ਹੇ ਵਿੱਚ ਪ੍ਰਾਪਤ ਹੋਈਆਂ ਇਨ੍ਹਾਂ ਸਕੀਮਾਂ ਵਿੱਚ ਸ਼ਗਨ ਸਕੀਮ ਦੀਆਂ 05 ਅਰਜੀਆਂ ਦੇ 1 ਲੱਖ 75 ਹਜ਼ਾਰ ਰੁਪਏ, ਐਲ.ਟੀ.ਸੀ ਸਕੀਮ ਦੀਆਂ 02 ਅਰਜੀਆਂ ਦੇ 12 ਹਜਾਰ ਰੁਪਏ, ਵਜੀਫਾ ਸਕੀਮ ਦੀਆਂ 82 ਅਰਜੀਆਂ ਤੇ 11 ਲੱਖ 89 ਹਜ਼ਾਰ ਰੁਪਏ, ਦਾਹ ਸੰਸਕਾਰ ਸਕੀਮ ਦੀਆਂ 04 ਅਰਜੀਆਂ ਤੇ 80 ਹਜ਼ਾਰ ਰੁਪਏ, ਬਾਲੜੀ ਤੋਹਫਾ ਸਕੀਮ ਦੀਆਂ 2 ਅਰਜੀਆਂ ਤੇ 1 ਲੱਖ 26 ਹਜ਼ਾਰ ਰੁਪਏ, ਐਕਸਗ੍ਰੇਸੀਆਂ ਸਕੀਮ ਦੀਆਂ 5 ਅਰਜੀਆਂ ਤੇ 12 ਲੱਖ ਰੁਪਏ, ਜਨਰਲ ਸਰਜਰੀ ਦੀਆਂ 02 ਅਰਜੀਆਂ ਤੇ 99 ਹਜ਼ਾਰ 999 ਰੁਪਏ ਕੁੱਲ ਐਕਸ ਗਰੇਸ਼ੀਆ ਸਕੀਮ, 28 ਲੱਖ 81 ਹਜ਼ਾਰ 999 ਰੁਪਏ ਪ੍ਰਵਾਨ ਕੀਤੇ ਗਏ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਪੰਜੀਕ੍ਰਿਤ ਕਰਵਾਉਣ ਅਤੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।