ਜਗਰਾਉਂ ( ਰਛਪਾਲ ਸਿੰਘ ਸ਼ੇਰਪੁਰੀ) : ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ (ਸ਼ੇਰਪੁਰ ਕਲਾਂ) ਵਿਖੇ ਸਲਾਨਾ ਸਹੋਦਿਆ ਅਥਲੈਟਿਕ ਮੀਟ ਕਰਵਾਈ ਗਈ ।ਦੋ ਦਿਨ ਚੱਲਣ ਵਾਲੀ਼ ਇਸ ਅਥਲੈਟਿਕ ਮੀਟ ਵਿੱਚ ਖਿਡਾਰੀਆਂ ਨੇ ਅਥਲੈਟਿਕਸ ਨਾਲ਼ ਸੰਬੰਧਿਤ ਵੱਖ- ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।ਜਿਸ ਵਿੱਚ ਸਹੋਦਿਆ ਕੰਪਲੈਕਸ ਦੇ ਕੁੱਲ੍ਹ 32 ਸਕੂਲਾਂ ਨੇ ਭਾਗ ਲਿਆ। ਇਸ ਖੇਡ ਮੇਲੇ ਦੌਰਾਨ ਦੌੜਾਂ, ਛਾਲਾਂ, ਡਿਸਕਸ ਥਰੋ,ਰਿਲੇਅ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ। ਜਿੰਨ੍ਹਾਂ ਵਿੱਚ,ਅੰਡਰ 14 (ਮੁੰਡੇ ਅਤੇ ਕੁੜੀਆਂ)100 ਮੀਟਰ ਦੌੜ,ਅੰਡਰ 17 (ਮੁੰਡੇ ਅਤੇ ਕੁੜੀਆਂ)400 ਮੀਟਰ ਦੌੜ,ਅੰਡਰ 19 (ਮੁੰਡੇ ਅਤੇ ਕੁੜੀਆਂ)800 ਮੀਟਰ, 1500 ਮੀਟਰ (ਮੁੰਡੇ ਅਤੇ ਕੁੜੀਆਂ) ,3000 ਮੀਟਰ (ਮੁੰਡੇ ਅਤੇ ਕੁੜੀਆਂ) ਆਦਿ ਖੇਡ ਮੁਕਾਬਲੇ ਹੋਏ। ਅਥਲੈਟਿਕ ਮੀਟ ਦੇ ਉਦਘਾਟਨੀ ਸਮਾਰੋਹ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ, ਐੱਸ.ਐੱਮ.ਸੀ. ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਸਕੂਲਾਂ ਦੇ ਡੀ਼ ਪੀ਼ ਅਧਿਆਪਕਾਂ ਵੱਲੋਂ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਆਖਿਆ, ਕਿ ਵਿਦਿਆਰਥੀਆਂ ਨੂੰ ਅਜਿਹੇ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਉਹ ਦਿਨ ਦੂਰ ਨਹੀਂ ਜਦੋਂ ਵਿਦਿਆਰਥੀ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ 'ਤੇ ਜੇਤੂ ਖਿਡਾਰੀਆਂ ਨੂੰ ਤਮਗ਼ੇ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਪਹਿਲੇ ਨੰਬਰ ਉੱਪਰ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ (ਸ਼ੇਰਪੁਰ ਕਲਾਂ ), ਦੂਸਰੇ ਨੰਬਰ ਉੱਤੇ ਸੈਕਰਡ ਹਾਰਟ ਕਾਨਵੈਂਟ ਸਕੂਲ, ਅਤੇ ਤੀਸਰੇ ਨੰਬਰ ਉੱਤੇ ਈਸਟ ਵੁੱਡ ਇੰਟਰਨੈਸ਼ਨਲ ਪਬਲਿਕ ਸਕੂਲ( ਮੁੱਲਾਂਪੁਰ) ਰਹੇ।
ਇਸ ਤਰ੍ਹਾਂ ਇਹ ਅਥਲੈਟਿਕ ਮੀਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ।