ਜਗਰਾਓਂ, 30 ਅਗਸਤ 2024 : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜਿਲਾ ਪ੍ਰੋਗਰਾਮ ਅਫਸਰ ਸ੍ਰ ਗੁਲਬਹਾਰ ਸਿੰਘ ਤੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਗਰਾਓਂ ਬਲਾਕ ਅਤੇ ਸਿੱਧਵਾਂ ਬੇਟ ਬਲਾਕ ਦੇ ਵੱਖੋ-ਵੱਖ ਪਿੰਡਾਂ ਵਿਚ ਖਾਲੀ ਪਈਆਂ ਅਸਾਮੀਆਂ ਉਪਰ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਭਰਤੀ ਪ੍ਰਕਿਰਿਆ ਰਾਹੀਂ ਨਿਯੁਕਤ ਕੀਤੀਆਂ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਨਿਯੁਕਤੀ ਪੱਤਰ ਦੇਣ ਦੀ ਰਸਮ ਹਲਕਾ ਵਿਧਾਇਕ ਸ਼੍ਰੀਮਤੀ ਸਰਬਜੀਤ ਕੌਰ ਮਾਣੂਕੇ ਵਲੋਂ ਬੇਸਿਕ ਸਕੂਲ ਜਗਰਾਓਂ ਵਿਖੇ ਨਿਭਾਈ ਗਈ। ਉਹਨਾਂ ਨੇ ਸਿੱਧਵਾਂ ਬੇਟ ਬਲਾਕ ਦੀਆਂ 11 ਅਤੇ ਜਗਰਾਓਂ ਬਲਾਕ ਅਧੀਨ ਪੈਂਦੇ ਪਿੰਡਾਂ ਵਿਚਲੀਆਂ ਖਾਲੀ ਪਈਆਂ15 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਆਮ ਲੋਕਾਂ ਦੇ ਘਰ-ਘਰ ਪਹੁੰਚਾਉਣ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕਰਨ। ਸਮਾਗਮ ਵਿਚ ਸੀ ਡੀ ਪੀ ਓ ਕੁਲਵਿੰਦਰ ਕੌਰ ਜੋਸ਼ੀ ਸਿੱਧਵਾਂਬੇਟ, ਸੀ ਡੀ ਪੀ ਓ ਸ੍ਰੀਮਤੀ ਮਹਿੰਦਰ ਕੌਰ ਜਗਰਾਉਂ,ਸੁਪਰਵਾਈਜ਼ਰ ਬਲਜੀਤ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸੰਦੀਪ ਰਾਣੀ,ਸੀਨੀਅਰ ਸਹਾਇਕ ਜਸਪਾਲ ਕੌਰ ਅਤੇ ਬੇਸਿਕ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਪਤਵੰਤੇ ਹਾਜ਼ਰ ਸਨ।