ਬੱਚੀਆਂ ਨੂੰ ਲੱਭ ਕੇ ਬਾਲ ਭਲਾਈ ਕਮੇਟੀ ਨੇ ਮਾਪਿਆਂ ਦੀ ਹਵਾਲੇ ਕੀਤਾ 

ਸ੍ਰੀ ਫਤਿਹਗੜ੍ਹ ਸਾਹਿਬ, 3 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮੁੰਬਈ ਵਿੱਚ ਆਪਣੇ ਸੁਪਨੇ ਪੂਰੇ ਕਰਨ ਲਈ ਦੋ ਸਰਹਿੰਦ ਦੀ ਰਹਿਣ ਬੱਚੀਆਂ ਘਰੋਂ ਭੱਜ ਗਈਆਂ ਸਨ ਜਿਨਾਂ ਨੂੰ ਲੱਭ ਕੇ ਬਾਲ ਭਲਾਈ ਕਮੇਟੀ ਨੇ ਮਾਪਿਆਂ ਦੀ ਹਵਾਲੇ ਕੀਤਾ ਹੈ ਬਾਲ ਭਲਾਈ ਕਮੇਟੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਅਨਿਲ ਗੁਪਤਾ, ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਅਤੇ ਵਰਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਸਰਹੰਦ ਸਟੇਸ਼ਨ ਤੋਂ ਦੋ ਬੱਚੀਆਂ ਮੁੰਬਈ ਫਿਲਮ ਮਹਾਂ ਨਗਰੀ ਵਿੱਚ ਕੁਝ ਬਣਨ ਦਾ ਸੁਪਨਾ ਲੈ ਕੇ ਅਤੇ ਘੁੰਮਣ ਫਿਰਨ ਦੇ ਇਰਾਦੇ ਨਾਲ ਟ੍ਰੇਨ ਵਿੱਚ ਬੈਠ ਕੇ ਚਲੇ ਗਈਆਂ ਸਨ। ਜਦੋਂ ਉਹਨਾਂ ਨੂੰ ਭੋਪਾਲ ਜਾ ਕੇ ਅਹਿਸਾਸ ਹੋਇਆ ਕਿ ਉਹਨਾਂ ਨੇ ਗਲਤ ਕਦਮ ਪੁੱਟ ਲਿਆ ਹੈ ਅਤੇ ਉਹਨਾਂ ਨੂੰ ਆਪਣੇ ਮਾਪਿਆਂ ਦੀ ਯਾਦ ਸਤਾਉਣ ਲੱਗੀ ਤਾਂ ਉਹ ਵਾਪਸੀ ਛੱਤੀਸਗੜ੍ਹ ਐਕਸਪ੍ਰੈਸ ਟ੍ਰੇਨ ਵਿੱਚ ਬੈਠ ਕੇ ਸਰਹੰਦ ਵੱਲ ਨੂੰ ਰਵਾਨਾ ਹੋ ਗਈਆਂ। ਇਹ ਬੱਚੀਆਂ  ਦੋਨੋਂ ਆਪਸ ਵਿੱਚ ਸਹੇਲੀਆਂ ਹਨ। ਬੱਚਿਆਂ ਦੇ ਮਾਪਿਆਂ ਨੇ ਪੁਲਿਸ ਪਾਸ ਇਤਲਾਹ ਦਿੱਤੀ ਅਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।  ਬੱਚੀਆਂ ਟ੍ਰੇਨ ਤੇ ਬੈਠ ਕੇ  ਸਰਹੰਦ ਸਟੇਸ਼ਨ ਤੇ ਪੁੱਜੀਆਂ ਤੇ ਰੇਲਵੇ ਪੁਲਿਸ ਵੱਲੋਂ ਬਾਲ ਭਲਾਈ ਕਮੇਟੀ ਨਾਲ ਸੰਪਰਕ ਸਾਧ ਕੇ ਬੱਚੀਆਂ ਨੂੰ ਕਮੇਟੀ ਦੇ ਹਵਾਲੇ ਕੀਤਾ ਗਿਆ । ਬਾਲ ਭਲਾਈ ਕਮੇਟੀ ਨੇ ਬੱਚੀਆਂ ਦੀ ਕੌਂਸਲਿੰਗ ਕਰਨ ਉਪਰੰਤ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਉਹਨਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।