ਲੁਧਿਆਣਾ : ਕੇਂਦਰੀ ਜੇਲ੍ਹ ਲੁਧਿਆਣਾ ਤੋਂ ਲਿਆਂਦੇ ਜਾ ਰਹੇ 2 ਕੈਦੀਆਂ ਦੇ ਜਗਰਾਓਂ ਪੁਲ ਨੇੜੇ ਪੁਲਿਸ ਵੈਨ ਚੋਂ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ ਹਾਲਾਂਕਿ ਇਕ ਨੂੰ ਤਾਂ ਪੁਲਿਸ ਨੇ ਮੌਕੇ ਤੇ ਫੜ ਲਿਆ, ਜਦੋਂ ਕੇ ਦੂਜਾ ਕੈਦੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜੇ ਤੇੜੇ ਅੱਗੇ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਪੇਸ਼ੀ ਦੌਰਾਨ ਲਿਆਂਦੇ ਕੈਦੀ ਭਜਣ ਦੀ ਕੋਸ਼ਿਸ਼ ਕਰ ਚੁੱਕੇ ਨੇ। ਇਸ ਨੂੰ ਲੈਕੇ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਫਰਾਰ ਹੋਏ ਮੁਲਜ਼ਮ ਦੀ ਪਹਿਚਾਣ ਦੀਪਕ ਕੁਮਾਰ ਵਜੋਂ ਹੋਈ ਹੈ ਜਦੋਂ ਕੇ ਦੂਜਾ ਹਵਾਲਾਤੀ ਹਰਜਿੰਦਰ ਸਿੰਘ ਮੌਕੇ ਤੋਂ ਹੀ ਫੜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕੇ ਵੈਨ ਦੇ ਵਿੱਚ 37 ਦੇ ਕਰੀਬ ਹਵਾਲਾਤੀ ਸਨ ਜਦੋਂ ਕੇ ਉਨ੍ਹਾ ਦੀ ਸੁਰਖਿਆ ਲਈ ਇਕ ਦਰਜਨ ਤੋਂ ਵੀ ਘੱਟ ਮੁਲਾਜ਼ਮ ਸਨ। ਪੁਲਿਸ ਵੈਨ ਚੋਂ ਭਜਨ ਤੋਂ ਬਾਅਦ ਮੁਲਜ਼ਮ ਘੰਟਾ ਘਰ ਸਾਈਡ ਫਰਾਰ ਹੋਏ ਨੇ। ਮੁਲਜ਼ਮਾਂ ਨੂੰ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲੇ ਦਰਜ ਸਨ ਉਸ ਦੀ ਸੁਣਵਾਈ ਤੇ ਹੀ ਉਨ੍ਹਾਂ ਨੂੰ ਲਿਆਂਦਾ ਗਿਆ ਸੀ।