ਮਾਝਾ

ਪੰਜਾਬ ਨੂੰ ਮੁੜ ਤੋਂ ਫਿਰ ਬਣਾਵਾਂਗੇ ਰੰਗਲਾ ਪੰਜਾਬ : ਕੈਬਨਿਟ ਮੰਤਰੀ ਮੁੰਡੀਆਂ
ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ 25 ਸਤੰਬਰ 2024 : ਨਵੇਂ ਬਣੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸ: ਹਰਦੀਪ ਸਿੰਘ ਮੁੰਡੀਆਂ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਬ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਕੋਲੋਂ ਅਰਦਾਸ ਕੀਤੀ ਕਿ ਉਹ ਉਨਾਂ ਨੂੰ ਬਲ ਬਖਸ਼ਣ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਸਕਣ। ਇਸ ਤੋਂ ਪਹਿਲਾਂ ਸ....
ਮਾਂ ਵੱਲੋਂ ਆਪਣੀ ਧੀ ਅਤੇ ਪੁੱਤਰ ਨੂੰ ਜ਼ਹਿਰ ਖਵਾਉਣ ਮਗਰੋਂ ਕੀਤੀ ਖੁਦਕੁਸ਼ੀ, ਤਿੰਨਾਂ ਦੀ ਮੌਤ
ਬਟਾਲਾ, 25 ਸਤੰਬਰ 2024 : ਬਟਾਲਾ ਦੇ ਸਰਹੱਦੀ ਪਿੰਡ ਵਿੱਚ ਮਾਂ ਵੱਲੋਂ ਆਪਣੀ ਧੀ ਅਤੇ ਪੁੱਤਰ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਆਤਮਹੱਤਿਆ ਕਰਨ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਪਿੰਡ ਵਿੱਚ 40 ਸਾਲਾਂ ਔਰਤ ਨੇ ਆਪਣੀ 16 ਸਾਲ ਦੀ ਧੀ ਅਤੇ 6 ਮਹੀਨੇ ਦੇ ਬੱਚੇ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਘਾਟ ਉਤਾਰਨ ਮਗਰੋਂ ਖੁਦ ਵੀ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਫਿਲਹਾਲ 174 ਦੀ ਕਾਰਵਾਈ ਕੀਤੀ ਅਤੇ ਖੁਦਕੁਸ਼ੀ ਦੇ ਕਾਰਨਾਂ ਦੇ ਜਾਂਚ ਸ਼ੁਰੂ ਕਰ ਦਿੱਤੀ....
ਪੁਲਿਸ ਤੇ ਸਿਵਲ ਵਿਭਾਗ ਦੀਆਂ ਸਾਂਝੀਆਂ ਟੀਮਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸੁਚੇਤ ਕਰਨ : ਡਿਪਟੀ ਕਮਿਸ਼ਨਰ 
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਿਸ ਵਿਭਾਗ ਦੇ ਵੱਖ- ਵੱਖ ਅਧਿਕਾਰੀਆਂ ਨਾਲ ਮੀਟਿੰਗ ਗੁਰਦਾਸਪੁਰ, 25 ਸਤੰਬਰ 2024 : ਝੋਨੇ ਦੀ ਫਸਲ ਦੀ ਕਟਾਈ ਤੋਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਸੁਚੇਤ ਕਰਨ ਲਈ ਪੁਲਿਸ ਤੇ ਸਿਵਲ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਪਿੰਡ ਵਿੱਚ ਜਾਣ ਅਤੇ ਕਿਸਾਨਾ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਜਾਗਰੂਕ ਕਰਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਉਮਾ ਸ਼ੰਕਰ ਗੁਪਤਾ ਨੇ ਪੁਲਿਸ ਵਿਭਾਗ ਦੇ ਵੱਖ- ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ ਕੀਤਾ।....
ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਸੋਂਦ ਨਾਲ ਕੀਤੀ ਮੁਲਾਕਾਤ
ਪਿੰਡਾਂ ਦੇ ਵਿਕਾਸ ਸਮੇਤ ਵੱਖ- ਵੱਖ ਮੁੱਦਿਆਂ ‘ਤੇ ਕੀਤੀ ਵਿਚਾਰ ਚਰਚਾ ਬਟਾਲਾ, 25 ਸਤੰਬਰ 2024 : ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਨਵੇਂ ਬਣੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੋਂਦ ਨਾਲ ਮੁਲਾਕਾਤ ਕੀਤੀ ਅਤੇ ਪਿੰਡਾਂ ਦੇ ਵਿਕਾਸ, ਸੱਭਿਆਚਾਰਕ ਮਾਮਲਿਆਂ ਸਮੇਤ ਵੱਖ – ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸ.ਤਰੁਨਪ੍ਰੀਤ ਸਿੰਘ ਸੋਂਦ, ਪੇਂਡੂ ਵਿਕਾਸ ਅਤੇ ਪੰਚਾਇੰਤਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਲੇਬਰ, ਪ੍ਰਾਹੁਣਚਾਰੀ ਅਤੇ....
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਮੁਕਾਬਲੇ
ਗੁਰਮੁਖੀ ਸੁੰਦਰ ਲਿਖਾਈ, ਸ਼ਬਦ ਵਿਚਾਰ ਤੇ ਕਵਿਤਾ ਮੁਕਾਬਲੇ ਵਿਚ 34 ਸਕੂਲਾਂ ਦੇ ਬੱਚਿਆਂ ਨੇ ਲਿਆ ਭਾਗ ਅੰਮ੍ਰਿਤਸਰ 25 ਸਤੰਬਰ 2024 : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਜਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋ ਰਹੇ ਇਨ੍ਹਾਂ ਮੁਕਾਬਲਿਆਂ ਵਿਚ....
ਸ਼੍ਰੋਮਣੀ ਕਮੇਟੀ ਵਫ਼ਦ ਨੇ ਸ਼ਿਲਾਂਗ ਵਿਖੇ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ
ਸ਼ਿਲਾਂਗ ਸਥਿਤ ਪੰਜਾਬੀ ਕਲੋਨੀ ’ਚ 200 ਸਾਲ ਪੁਰਾਣੇ ਗੁਰੂ ਘਰ ਨੂੰ ਢਾਹੁਣ ਦੀ ਕਾਰਵਾਈ ਰੋਕਣ ਲਈ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ, 25 ਸਤੰਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਡੋਨਾਲਡ ਫਿਲੀਪਸ ਵਾਹਲੈਂਗ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਦੀ ਪੰਜਾਬੀ ਕਲੋਨੀ ਵਿਖੇ ਸਥਿਤ 200 ਸਾਲ ਪੁਰਾਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਮੇਘਾਲਿਆ ਸਰਕਾਰ ਦੁਆਰਾ ਢਾਹੁਣ ਦੀ ਕਾਰਵਾਈ ਨੂੰ ਤੁਰੰਤ ਰੋਕਣ ਲਈ ਮੰਗ ਪੱਤਰ ਸੌਂਪਿਆ ਹੈ।....
ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਹੋ ਚੁੱਕੀ ਹੈ ਫੇਲ੍ਹ : ਗੁਰਜੀਤ ਔਜਲਾ 
ਕੰਗੜਾ ਰਨੌਤ ਨੂੰ ਨਹੀਂ ਲੈਣਾ ਚਾਹੀਦਾ ਬਹੁਤਾ ਸੀਰੀਅਸ : ਗੁਰਜੀਤ ਸਿੰਘ ਔਜਲਾ ਉਹਨੇ ਬੋਲਿਆ ਜਾਂਦਾ ਤਖਤ ਸ੍ਰੀ ਹਜੂਰ ਸਾਹਿਬ ਹੈਲੋ ਦੇ ਲਈ ਸਪੈਸ਼ਲ ਟ੍ਰੇਨ ਅਤੇ ਫਲਾਈਟ ਦੀ ਦੁਬਾਰਾ ਉੱਠੀ ਮੰਗ ਅੰਮ੍ਰਿਤਸਰ, 24 ਸਤੰਬਰ 2024 : ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਹੀ ਆਪਣੇ ਮੰਤਰੀਆਂ ਦਾ ਫੇਰ ਬਦਲ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਹੁਣ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਮੰਤਰੀਆਂ ਦੇ ਉੱਤੇ ਸਵਾਲ ਚੁੱਕੇ ਗਏ ਹਨ। ਗੁਰਜੀਤ ਸਿੰਘ....
ਸਿਹਤ ਵਿਭਾਗ ਵਿੱਚ ਮੈਡੀਕਲ ਅਫਸਰਾਂ (ਜ ) ਦੀ ਨਵੀਂਆਂ ਅਸਾਮੀਆਂ ਦੀ ਸਿਰਜਨਾ ਇੱਕ ਕ੍ਰਾਂਤੀਕਾਰੀ ਕਦਮ-ਚੇਅਰਮੈਨ ਰਮਨ ਬਹਿਲ
ਜ਼ਿਲਾ ਹਸਪਤਾਲ ਗੁਰਦਾਸਪੁਰ ਵਿਖੇ ਮੈਡੀਕਲ ਅਫਸਰਾਂ ਦੀਆਂ 29 ਨਵੀਆਂ ਹੋਰ ਅਸਾਮੀਆਂ ਮੰਜੂਰ-ਕੁੱਲ ਅਸਾਮੀਆਂ ਦੀ ਗਿਣਤੀ 39 ਹੋਈ-ਚੇਅਰਮੈਨ ਰਮਨ ਬਹਿਲ ਗੁਰਦਾਸਪੁਰ, 24 ਸਤੰਬਰ 2024 : ਸ੍ਰੀ ਰਮਨ ਬਹਿਲ, ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਮੈਡੀਕਲ ਅਫਸਰਾਂ ਦੀਆਂ ਨਵੀਆਂ ਅਸਾਮੀਆਂ ਸਿਰਜ ਕੇ ਪੰਜਾਬ ਸਰਕਾਰ ਨੇ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ ਅਤੇ ਇਸ ਫੈਸਲੇ ਨਾਲ ਸੂਬੇ ਵਿੱਚ ਸਿਹਤ ਢਾਂਚਾ ਹੋਰ ਮਜ਼ਬੂਤ ਹੋਵੇਗਾ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ....
ਦੀਨਾਨਗਰ ਵਿਖੇ ਝੋਨੇ ਦੀ ਰਹਿੰਦ ਖੂੰਹਦ ਰੋਕਣ ਸਬੰਧੀ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ
ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪੂਰੀ ਮੁਸ਼ਤੈਦੀ ਵਰਤੀ ਜਾਵੇ ਦੀਨਾਨਗਰ, 24 ਸਤੰਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਡੀਐਮ ਦੀਨਾਨਗਰ ਗੁਰਦੇਵ ਸਿੰਘ ਧਾਮ ਦੀ ਰਹਿਨੁਮਾਈ ਹੇਠ ਬਲਾਕ ਖੇਤੀਬਾੜੀ ਅਫਸਰ ਕਮ ਬਲਾਕ ਕੋਆਡੀਨੇਟਰ ਡਾ ਬਲਜਿੰਦਰ ਸਿੰਘ ਬੈਂਸ ਅਤੇ ਖੇਤੀਬਾੜੀ ਵਿਸਥਾਰ ਅਫਸਰ ਮੋਹਣ ਸਿੰਘ ਵਾਹਲਾ ਦੀ ਦੇਖ ਰੇਖ ਵਿੱਚ ਐਸ ਐਸ ਐਮ ਕਾਲਜ ਦੀਨਾਨਗਰ ਵਿਖੇ ਸਟੱਬਲ ਬਰਨਿੰਗ ਰੋਕਣ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਵੱਖ....
ਬਲਾਕ ਕਾਹਨੂੰਵਾਨ ਦੇ ਪਿੰਡ ਭਿੱਟੇਵੱਡ ਦੇ ਕਿਸਾਨ ਭੁਪਿੰਦਰ ਸਿੰਘ ਪਿਛਲੇ 8 ਸਾਲਾਂ ਤੋਂ ਫ਼ਸਲੀ ਰਹਿੰਦ ਖੂੰਹ ਨੂੰ ਅੱਗ ਨਹੀਂ ਲਾਈ
ਖੇਤੀ ਵਿਭਿੰਨਤਾ ਵਿੱਚ ਗੰਨੇ ਦੀ ਕਾਸ਼ਤ, ਦਾਲਾਂ, ਤੇਲ ਬੀਜ਼ ਫ਼ਸਲਾਂ ਦੇ ਨਾਲ ਦਿੰਦੇ ਬਾਸਮਤੀ ਨੂੰ ਤਰਜੀਹ। ਗੁਰਦਾਸਪੁਰ, 24 ਸਤੰਬਰ 2024 : ਅਗਾਂਹਵਧੂ ਸੋਚ ਦੇ ਨੋਜਵਾਨ ਕਿਸਾਨ ਤੇ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਭੁਪਿੰਦਰ ਸਿੰਘ ਸੰਧੂ ਜੋਂ ਕਿ ਅੱਜ ਆਪਣੀ ਸਾਰੀ ਜ਼ਮੀਨ ਦੀ ਵਹਾਈ ਤੋਂ ਲੈਕੇ ਵੱਟਾਂ ਤੋਂ ਘਾਹ ਤੱਕ ਆਪ ਆਪਣੀਂ ਹੱਥੀਂ ਘਹੀਂ ਨਾਲ ਖੁੱਰਚਦਾ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਂ ਇੱਕ ਛੋਟਾ ਕਿਸਾਨ ਹਾਂ, ਮੇਰੇ ਪਿਤਾ ਨੇ ਸਮਾਜ ਵਿਚ ਵਿੱਚਰਦਿਆਂ ਹੋਇਆ ਅਤੇ ਮੈਂ ਖ਼ੁਦ ਉਹਨਾਂ....
ਕਿਸਾਨ ਵੀਰ ਪਰਾਲੀ ਦੀ ਸਾਂਭ ਸੰਭਾਲ ਲਈ ਬਲਾਕ ਵਿਚ ਮੁਹੱਈਆ ਮਸ਼ੀਨਰੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ
ਕਿਸਾਨ ਜਲਦਬਾਜੀ ਵਿਚ ਕਣਕ ਦੀ ਬਿਜਾਈ ਨਾ ਕਰਨ, ਸਹੀ ਸਮਾਂ ਬਿਜਾਈ ਦਾ 30 ਨਵੰਬਰ ਤਕ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਿੰਡ ਸੁਲਤਾਨੀ ਵਿਚ ਕਿਸਾਨ ਜਾਗਰੂਕਤਾ ਕੈਂਪ ਗੁਰਦਾਸਪੁਰ, 24 ਸਤੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਿੰਡ ਸੁਲਤਾਨੀ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਸਬੰਧੀ ਕੈਂਪ ਲਗਾਇਆ ਗਿਆ, ਜਿਸ ਵਿਚ 100 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਨੂੰ ਸੰਬੋਧਨ ਕਰਦਿਆਂ ਹੋਏ ਡਾ....
ਸਾਧੂ ਸਮਾਜ ਸੇਵਾ ਸਮਿਤੀ 11 ਰੁਦਰ ਸਿਵਾਲਾ ਮੰਦਿਰ ਪਿੰਡ ਡੱਲਾ ਬਲੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਬੱਚਿਆਂ ਨੂੰ ਬੈਗ, ਕਾਪੀਆਂ ਅਤੇ ਸਟੇਸ਼ਨਰੀ ਕਿੱਟਾਂ ਭੇਂਟ
ਪਠਾਨਕੋਟ, 24 ਸਤੰਬਰ 2024 : ਸਾਧੂ ਸਮਾਜ ਸੇਵਾ ਸਮਿਤੀ 11 ਰੁਦਰ ਸਿਵਾਲਾ ਮੰਦਿਰ ਪਿੰਡ ਡੱਲਾ ਬਲੀਮ ਦੇ ਮੈਂਬਰਾਂ ਵੱਲੋਂ ਸ੍ਰੀ 108 ਮਹੰਤ ਸ੍ਰੀ ਪੂਰਣ ਗਿਰੀ ਜੀ ਮਹਾਰਾਜ ਅਤੇ ਸ੍ਰੀ ਮਹੰਤ ਬਾਬਾ ਰੁਦਰ ਗਿਰੀ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਬੱਚਿਆਂ ਨੂੰ ਬੈਗ , ਕਾਪੀਆਂ ਅਤੇ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਮੁਖੀ ਬਲਕਾਰ ਅੱਤਰੀ ਅਤੇ ਮਾਸਟਰ ਰਾਜੇਸ਼ ਕੁਮਾਰ ਸੇਠੀ ਵੱਲੋਂ ਸਾਧੂ ਸਮਾਜ ਸੇਵਾ ਸਮਿਤੀ ਦੇ ਮੈਂਬਰਾਂ ਗੁਰਦੀਪ ਸਿੰਘ, ਰਿਟਾਇਰਡ ਇੰਸਪੈਕਟਰ....
ਵਿਧਾਇਕ ਸ਼ੈਰੀ ਕਲਸੀ ਵਲੋਂ ਨਵੇਂ ਬਣ ਰਹੇ ਤਹਿਸੀਲ ਕੰਪਲੈਕਸ ਦੇ ਵਿਕਾਸ ਕੰਮਾਂ ਦਾ ਜਾਇਜ਼ਾ
ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਨਵਾਂ ਤਹਿਸੀਲ ਕੰਪਲੈਕਸ ਬਟਾਲਾ-ਵਿਧਾਇਕ ਸ਼ੈਰੀ ਕਲਸੀ ਬਟਾਲਾ, 24 ਸਤੰਬਰ 2024 : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਪੁਲਿਸ ਲਾਈਨ, ਨੇੜੇ ਜੁਡੀਸ਼ੀਅਲ ਕੰਪਲੈਕਸ ਬਟਾਲਾ ਵਿਖੇ ਨਵੇਂ ਬਣਨ ਵਾਲੇ ਤਹਿਸੀਲ ਕੰਪਲੈਕਸ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਦਾ ਲੋਕਾਂ ਨੇ ਉਨਾਂ ਨੂੰ ਸੇਵਾ ਕਰਨ ਦਾ ਮੋਕਾ....
ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਬਟਾਲਾ 1 ਸਫ਼ਲਤਾ ਪੂਰਵਕ ਸੰਪੰਨ
ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ : ਡੀ.ਈ.ਓ. ਪਰਮਜੀਤ ਬਟਾਲਾ 24 ਸਤੰਬਰ 2024 : ਬੀਤੇ ਦਿਨੀ ਸ਼ੁਰੂ ਹੋਈਆਂ 3 ਰੋਜ਼ਾ ਬਲਾਕ ਬਟਾਲਾ 1 ਦੀਆਂ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਸਫ਼ਲਤਾ ਪੂਰਵਕ ਸੰਪੰਨ ਹੋ ਗਈਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਗੁਰਦਾਸਪੁਰ ਸ੍ਰੀਮਤੀ ਪਰਮਜੀਤ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਡਾ. ਅਨਿਲ ਸ਼ਰਮਾਂ ਵੱਲੋਂ ਮੁੱਖ ਮਹਿਮਾਨ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਸ. ਜਸਵਿੰਦਰ ਸਿੰਘ , ਅਮਰੀਕ ਸਿੰਘ ਗੋਲਡੀ ਵੱਲੋਂ ਵਿਸ਼ੇਸ਼....
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਖੇ ਕਿਸਾਨਾਂ ਅਤੇ ਬੱਚਿਆ ਨੂੰ ਪਰਾਲੀ ਨਾ ਸਾੜਨ ਸਬੰਧੀ ਕੀਤਾ ਜਾਗਰੂਕ
ਬਟਾਲਾ, 24 ਸਤੰਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ਼੍ਰੀ ਉਮਾ ਸ਼ੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿੱਚ ਕਿਸਾਨਾਂ ਅਤੇ ਬੱਚਿਆਂ ਨੂੰ ਬੁਲਾ ਕੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ ਗਿਆ ਅਤੇ ਬੱਚਿਆ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ....