
ਅਜਨਾਲਾ, 09 ਫਰਵਰੀ 2025 : ਵਿਧਾਨ ਸਭਾ ਹਲਕਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਰਾਮਦਾਸ ਦੇ ਨੌਜਵਾਨ ਦੀ ਅਮਰੀਕਾ ਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ, ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮ੍ਰਿਤਕ ਨੌਜਵਾਨ ਦੇ ਘਰ ਪੁੱਜੇ ਅਤੇ ਪਰਿਵਾਰਿਕ ਮੈੰਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਉਪਰੰਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨੌਜਵਾਨ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੀ ਦੇਸ਼ ਵਿੱਚ ਨਾ ਜਾਣ। ਗੈਰਕਾਨੂੰਨੀ ਤਰੀਕੇ ਨਾਲ ਨੌਜਵਾਨ ਜਾਂਦੇ ਹਨ ਤਾਂ ਲੱਖਾਂ ਰੁਪੈ ਬਰਬਾਦ ਕਰਦੇ ਹਨ, ਦੂਸਰਾ ਕਰਜਈ ਹੋ ਜਾਂਦੇ ਹਨ। ਉਨ੍ਹਾਂ ਪੰਜਾਬ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਨੂੰ ਵੀ ਅਪੀਲ ਕੀਤੀ ਕਿ ਉਹ ਨੋਟਾਂ ਦੀਆਂ ਪੰਡਾਂ ਲਗਾ ਕੇ ਆਪਣੇ ਨੌਜਵਾਨ ਪੁੱਤਰਾਂ ਤੇ ਧੀਆਂ ਨੂੰ ਗਲਤ ਰਸਤਿਆਂ ਜ਼ਰੀਏ ਵਿਦੇਸ਼ਾਂ ਵਿਚ ਨਾ ਭੇਜਣ। ਉਨ੍ਹਾਂ ਕਿਹਾ ਕਿ ਇਹ ਰਸਤੇ ਬੇਹਦ ਖਤਰਨਾਕ ਅਤੇ ਖਰਚੇ ਵਾਲੇ ਹਨ। ਜੇਕਰ ਕਿਸੇ ਨੇ ਵਿਦੇਸ਼ ਜਾਣਾ ਹੈ ਤਾਂ ਉਹ ਪੜ ਲਿਖ ਕੇ, ਹੁਨਰਮੰਦ ਸਿੱਖਿਆ ਲੈ ਕੇ ਜਾਵੇ, ਜਿਸ ਜ਼ਰੀਏ ਉਸ ਦਾ ਖਰਚਾ ਵੀ ਘੱਟ ਆਦਾ ਹੈ ਅਤੇ ਖਤਰਾ ਵੀ ਕੋਈ ਨਹੀਂ। ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਲਗਾ ਕੇ ਸਾਡੇ ਨੌਜਵਾਨ ਗਲਤ ਰਸਤੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ ਉਨੇ ਪੈਸੇ ਨਾਲ ਪੰਜਾਬ ਵਿੱਚ ਵਧੀਆ ਕਾਰੋਬਾਰ ਕਰਕੇ ਰੋਟੀ ਖਾਧੀ ਜਾ ਸਕਦੀ ਹੈ।