ਦੀਵਾਲੀ ਦੇ ਤਿਉਹਾਰ ਮੌਕੇ ਪਟਾਖੇ ਸਟੋਰ ਕਰਨ ਅਤੇ ਵੇਚਣ  ਦੇ ਆਰਜੀ ਲਾਇਸੰਸ, ਸਬ-ਡਵੀਜ਼ਨ ਵਾਈਜ ਲੱਕੀ ਡਰਾਅ ਕੱਢੇ ਜਾਣਗੇ : ਵਧੀਕ ਜ਼ਿਲ੍ਹਾ ਮੈਜਿਸਟਰੇਟ, ਸੁਰਿੰਦਰ ਸਿੰਘ

ਗੁਰਦਾਸਪੁਰ, ਅਕਤੂਬਰ 2024 : ਆਰਜੀ ਲਾਇਸੰਸ ਸਬੰਧੀ ਦਰਖਾਸਤਾਂ ਸਮੇਤ 35000/- ਰੁਪਏ ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੇ ਨਾਂ 'ਤੇ 22 ਅਕਤੂਬਰ ਤੱਕ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਰਾਹੀ ਪ੍ਰਾਪਤ ਕੀਤੀਆਂ ਜਾਣਗੀਆਂ ਗੁਰਦਾਸਪੁਰ, 14 ਅਕਤੂਬਰ 2024 : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੌਕੇ 'ਤੇ ਪਟਾਖੇ ਸਟੋਰ ਕਰਨ ਅਤੇ ਵੇਚਣ  ਦੇ ਆਰਜੀ ਲਾਇਸੰਸ ਸਬ-ਡਵੀਜ਼ਨ ਵਾਈਜ ਲੱਕੀ ਡਰਾਅ ਕੱਢੇ ਜਾਣੇ ਹਨ। ਸ੍ਰੀ ਸੁਰਿੰਦਰ ਸਿੰਘ, ਵਧੀਕ ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਆਰਜੀ ਲਾਇਸੰਸ ਸਬੰਧੀ ਦਰਖਾਸਤਾਂ ਸਮੇਤ 35000/- ਰੁਪਏ  ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੇ ਨਾਂ 'ਤੇ ਮਿਤੀ 22 ਅਕਤੂਬਰ, 2024 ਤੱਕ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਰਾਹੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਪ੍ਰਾਪਤ ਹੋਈਆਂ ਦਰਖਾਸਤਾਂ ਦਾ ਡਰਾਅ ਮਿਤੀ 25 ਅਕਤੂਬਰ, 2024 ਨੂੰ ਸਵੇਰੇ 11-00 ਵਜੇ, ਕਮਰਾ ਨੰ: 416, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਮਾਨਯੋਗ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਰਜੀ ਲਾਇਸੰਸਾਂ ਸਬੰਧੀ ਨਿਯਮ ਅਤੇ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ।