ਪ੍ਰਧਾਨ ਮੰਤਰੀ ਮੋਦੀ ਨੂੰ ਡੋਨਾਲਡ ਟਰੰਪ ਨਾਲ ਨੌਜਾਵਨਾਂ ਨੂੰ ਡਿਪੋਰਟ ਕਰਨ ਦੇ ਮਸਲੇ 'ਤੇ ਗੱਲ ਕਰਨੀ ਚਾਹੀਦੀ ਹੈ : ਕੈਬਨਿਟ ਮੰਤਰੀ ਧਾਲੀਵਾਲ

  • ਕੈਬਨਿਟ ਮੰਤਰੀ ਧਾਲੀਵਾਲ ਨੇ ਡਿਪੋਰਟ ਨੌਜਵਾਨਾਂ ਦੇ ਨਾਲ ਕੀਤੀ ਮੁਲਾਕਾਤ 
  • ਜ਼ਿਆਦਾਤਰ ਪੰਜਾਬੀ ਦੁਬਈ ਦੇ ਏਜੰਟਾਂ ਰਾਹੀਂ ਅਮਰੀਕਾ ਪਹੁੰਚੇ ਸੀ : ਕੈਬਨਿਟ ਮੰਤਰੀ ਧਾਲੀਵਾਲ

ਅੰਮ੍ਰਿਤਸਰ, 5 ਫਰਵਰੀ 2025 : ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਅਮਰੀਕੀ ਫੌਜੀ ਜਹਾਜ਼ ਸੀ-17 ਉਨ੍ਹਾਂ ਦੇ ਨਾਲ ਅੰਮ੍ਰਿਤਸਰ ਹਵਾਈ ਅੱਡੇ 'ਤੇ ਸਥਿਤ ਹਵਾਈ ਸੈਨਾ ਦੇ ਅੱਡੇ 'ਤੇ ਉਤਰਿਆ। ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਨੌਜਵਾਨਾਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਨ ਤਾਂ ਜੋ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਲਕ ਪਰਤੇ ਸਾਰੇ ਭਾਰਤੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਹਨ। 30 ਦੇ ਕਰੀਬ ਪੰਜਾਬ ਨੌਜਵਾਨ ਭਾਰਤ ਪਰਤੇ ਹਨ। ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਜ਼ਿਆਦਾਤਰ ਪੰਜਾਬੀ ਦੁਬਈ ਦੇ ਏਜੰਟਾਂ ਰਾਹੀਂ ਅਮਰੀਕਾ ਪਹੁੰਚੇ ਸੀ। ਕੈਬਨਿਟ ਮੰਤਰੀ ਧਾਲੀਵਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਵੀ ਨੌਜਵਾਨ ਉਹਨਾਂ ਨੂੰ ਮਿਲੇ ਹਨ ਉਹਨਾਂ ਵੱਲੋਂ ਸਿਰਫ ਤੇ ਸਿਰਫ ਇਹੀ ਦੱਸਿਆ ਗਿਆ ਹੈ ਕਿ ਉਹ ਦੁਬਈ ਦੇ ਰਸਤੇ ਅਮਰੀਕਾ ਪਹੁੰਚੇ ਸਨ ਅਤੇ ਉਹਨਾਂ ਨੂੰ ਕੁਝ ਹੀ ਸਮਾਂ ਅਮਰੀਕਾ ਪਹੁੰਚਿਆ ਹੋਇਆ ਸੀ ਉਥੇ ਉਹਨਾਂ ਨੇ ਕਿਹਾ ਕਿ ਉਹ ਸਾਰੇ ਨੌਜਵਾਨ ਸਹੀ ਸਲਾਮਤ ਹਨ ਅਤੇ ਉਹ ਤੰਦਰੁਸਤ ਹਨ। ਉਹਨਾਂ ਦਾ ਪੇਪਰ ਵਰਕ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ- ਡੋਨਲਡ ਟਰੰਪ ਤੇ ਬਹੁਤ ਵਧੀਆ ਦੋਸਤ ਹਨ ਅਤੇ ਉਹ ਕੁਝ ਹੀ ਦਿਨਾਂ ਚ ਤੱਕ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚ ਰਹੇ ਹਨ। ਇਸ ਬਾਰੇ ਵੀ ਉਹਨਾਂ ਨੂੰ ਜਰੂਰ ਗੱਲ ਕਰਨੀ ਚਾਹੀਦੀ ਹੈ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੋ ਇਹ ਅਫਵਾਹ ਫਲਾਈ ਜਾ ਰਹੀ ਹੈ ਕਿ ਉਹਨਾਂ ਦੇ ਪੈਰ ਅਤੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਸਨ, ਉਹ ਉਹਨਾਂ ਨੇ ਨਹੀਂ ਦੇਖੀਆਂ ਅਤੇ ਉਹਨਾਂ ਵੱਲੋਂ ਦੋ ਤੋਂ ਤਿੰਨ ਵਾਰ ਖਾਣਾ ਵੀ ਖਾਧਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਹਾਂ ਅਤੇ ਜਲਦ ਹੀ ਉਹਨਾਂ ਦੇ ਪੇਪਰ ਵਰਕ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਭੇਜ ਦਿੱਤਾ ਜਾਵੇਗਾ।