- ਸਾਹਿਤਕਾਰਾਂ/ਲੇਖਕਾਂ ਦੀ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ 'ਤੇ
ਤਰਨ ਤਾਰਨ 11 ਅਕਤੂਬਰ 2024 : ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਦੇ ਵੇਰਵੇ ਇਕੱਤਰ ਕਰਕੇ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ । ਇਸ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ 'ਤੇ ਹੈ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ, ਤਾਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕੇ ਜ਼ਿਲ੍ਹਾ ਤਾਰਨ ਤਾਰਨ ਦੇ ਸਾਹਿਤਕਾਰਾਂ/ਲੇਖਕਾਂ ਤੋਂ ਉਹਨਾਂ ਦੇ ਸਾਰੇ ਨਿੱਜੀ ਅਤੇ ਸਾਹਿਤਿਕ ਵੇਰਵੇ ਮੰਗੇ ਜਾ ਰਹੇ ਹਨ। ਕਾਫੀ ਸਾਹਿਤਕਾਰਾਂ/ਲੇਖਕਾਂ ਨੇ ਵੇਰਵੇ ਜ਼ਿਲ੍ਹਾ ਭਾਸ਼ਾ ਦਫ਼ਤਰ, ਤਾਰਨ ਤਾਰਨ ਵਿਖੇ ਵੇਰਵੇ ਭੇਜ ਦਿੱਤੇ ਸਨ। ਹੁਣ ਜ਼ਿਲ੍ਹਾ ਤਰਨ ਤਾਰਨ ਦੇ ਉਹਨਾਂ ਸਾਹਿਤਕਾਰਾਂ/ਲੇਖਕਾਂ ਜਿਨ੍ਹਾਂ ਨੇ ਆਪਣੇ ਵੇਰਵੇ ਅਜੇ ਤੱਕ ਨਹੀਂ ਭੇਜੇ,ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਵੇਰਵੇ ਤੁਰੰਤ ਭੇਜਣ ਦੀ ਖੇਚਲ ਕਰਨ ।ਇਹ ਵੇਰਵੇ ਮਿਤੀ 16-10-2024 ਸ਼ਾਮ 5 ਵਜੇ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਤਾਰਨ ਤਾਰਨ ਵਿਖੇ ਪੁਜਦੇ ਕੀਤੇ ਜਾਣ ।