ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਟਰੱਸਟੀਆਂ ਨੇ ਅਹੁਦਾ ਸੰਭਾਲਿਆ  

  • ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਦੀ ਮੌਜੂਦਗੀ ਵਿੱਚ ਮੁਖਵਿੰਦਰ ਸਿੰਘ ਵਿਰਦੀ, ਮਨਦੀਪ ਸਿੰਘ ਮੋਂਗਾ ਅਤੇ ਦਲਜੀਤ ਸਿੰਘ ਮੀਆਂਦੀਆਂ ਨੇ ਅਹੁਦੇ ਸੰਭਾਲੇ

ਅੰਮ੍ਰਿਤਸਰ, 4 ਅਪ੍ਰੈਲ, 2025 : ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਅਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਕਰਮਜੀਤ ਸਿੰਘ ਰਿੰਟੂ ਦੀ ਮੌਜੂਦਗੀ ਵਿੱਚ ਤਿੰਨ ਨਵੇਂ ਟਰੱਸਟੀਆਂ ਨੇ ਦਿਨ ਸ਼ੁਕਰਵਾਰ ਨੂੰ ਆਪਣੇ ਔਹਦੇ ਸੰਭਾਲੇ, ਇਹਨਾਂ ਵਿੱਚ ਮੁਖਵਿੰਦਰ ਸਿੰਘ ਵਿਰਦੀ, ਮਨਦੀਪ ਸਿੰਘ ਮੋਂਗਾ ਅਤੇ ਦਲਜੀਤ ਸਿੰਘ ਮੀਆਂਦੀਆਂ ਸਨ | ਇਸ ਮੌਕੇ ਸ. ਹਰਭਜਨ ਸਿੰਘ ਈ.ਟੀ.ਓ ਨੇ ਆਪਣੀ ਖੁਸ਼ੀ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਹੋਇਆ ਕਿ ਗੁਰੂ ਨਗਰੀ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਵਚਨਵੱਧ  ਹੈ ਅਤੇ ਓਹਨਾ ਨਵੇਂ ਬਣੇ ਟਰੱਸਟ ਮੈਂਬਰਾਂ ਮੁਖਵਿੰਦਰ ਸਿੰਘ ਵਿਰਦੀ, ਮਨਦੀਪ ਸਿੰਘ ਮੋਂਗਾ ਅਤੇ ਦਲਜੀਤ ਸਿੰਘ ਮੀਆਂਦੀਆਂ ਬਾਰੇ ਕਿਹਾ ਕਿ ਤਿੰਨੋ ਮੈਂਬਰ ਆਮ ਆਦਮੀ ਪਾਰਟੀ ਦੀ ਪੁਰਾਣੇ ਹੋਣਹਾਰ ਅਤੇ ਮੇਹਨਤੀ ਵਰਕਰ ਹਨ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਪਣੇ ਪਾਰਟੀ ਵਰਕਰਾਂ ਦੀ ਕਦਰ ਕਰਦੀ ਹੈ | ਇਸ ਮੌਕੇ ਨਵੇਂ ਬਣੇ ਟਰੱਸਟੀ ਮੈਂਬਰਾਂ ਵਲੋਂ ਗੱਲਬਾਤ ਕਰਦਿਆਂ ਇਸ ਗੱਲ ਦਾ ਵਿਸ਼ਵਾਸ ਦਵਾਈਆਂ ਗਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ  ਚੇਅਰਮੈਨ ਕਰਮਜੀਤ ਸਿੰਘ ਰਿੰਟੂ ਦੀ ਰਹਿਨੁਮਾਈ ਹੇਠ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨਗੇ | ਇਸ ਮੌਕੇ ਓਹਨਾ ਇਹ ਜਿੰਮੇਦਾਰੀ ਮਿਲਣ ਤੇ ਪਾਰਟੀ ਦੇ ਹਾਈ ਕਮਾਂਡ ਦਾ ਵੀ ਧੰਨਵਾਦ ਕੀਤਾ