
ਅੰਮ੍ਰਿਤਸਰ, 28 ਜਨਵਰੀ 2025 : ਅੰਮ੍ਰਿਤਸਰ 'ਚ ਇੱਕ ਇੱਟਾਂ ਨਾਲ ਭਰੀ ਟਰਾਲੀ ਨਾਲ ਹੋਈ ਮੋਟਰ ਸਾਈਕਲ ਦੀ ਟੱਕਰ ਕਾਰਨ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਸਿੰਘ ਅਤੇ ਉਸਦੀ ਪਤਨੀ ਜਸਬੀਰ ਕੌਰ ਜੋ ਕਿ ਆਪਣੇ ਭਰਾ ਨੂੰ ਮਿਲਣ ਪਿੰਡ ਚੀਮਾ ਬਾਠ ਜਾ ਰਹੇ ਸਨ, ਅਤੇ ਰਸਤੇ ਵਿਚ ਇੱਟਾ ਦੇ ਭੱਠੇ ਵਲੋ ਆਉਣ ਵਾਲੀ ਤੇਜ ਰਫਤਾਰ ਟਰਾਲੀ ਨੇ ਮੋਟਰ ਸਾਈਕਲ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ, ਟੱਕਰ ਐਨੀ ਭਿਆਨਕ ਸੀ ਕਿ ਟਰਾਲੀ ਬਿਜਲੀ ਦਾ ਖੰਭਾ ਤੋੜਦੀ ਹੋਈ, ਕੰਧ ਵਿੱਚ ਜਾ ਵੱਜੀ। ਕੁਚਲ ਕੇ ਡਰਾਈਵਰ ਫ਼ਰਾਰ ਹੋ ਗਏ। ਇਸ ਸੰਬਧੀ ਗੱਲਬਾਤ ਕਰਦਿਆ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਟਰਾਲੀ ਦੀ ਰਫਤਾਰ ਬਹੁਤ ਤੇਜ਼ ਸੀ ਜਿਸ ਨੇ ਗ਼ਲਤ ਪਾਸੇ ਜਾ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਾਡੇ ਪਿੰਡ ਦਾ ਜਵਾਈ ਸੀ ਅਤੇ ਰਹੀਏ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਬਿਨਾਂ ਲਾਇਸੈਂਸ ਭੱਠੇ ਉੱਤੇ ਕੰਮ ਕਰਦੇ ਡਰਾਇਵਰਾਂ ਉੱਤੇ ਨਕੇਲ ਕੱਸਣ ਅਤੇ ਇਨ੍ਹਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਇਸ ਮੌਕੇ ਪਹੁੰਚੇ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਜਸਬੀਰ ਕੌਰ ਜੋ ਕਿ ਆਪਣੇ ਭਰਾ ਨੂੰ ਮਿਲਣ ਪਿੰਡ ਚੀਮਾ ਬਾਠ ਜਾ ਰਹੇ ਸੀ। ਰਸਤੇ ਵਿੱਚ ਇੱਟਾਂ ਦੇ ਭੱਠੇ ਵਲੋਂ ਆਉਣ ਵਾਲੀ ਤੇਜ਼ ਰਫ਼ਤਾਰ ਟਰਾਲੀ ਵੱਲੋਂ ਮੋਟਰ ਸਾਈਕਲ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਕੇ ਕੁਚਲਿਆ ਗਿਆ ਹੈ। ਫਿਲਹਾਲ, ਇਹ ਜਾਂਚ ਦਾ ਵਿਸ਼ਾ ਹੈ ਕਿ ਟਰਾਲੀ ਡਰਾਇਵਰ ਨਸ਼ੇ ਵਿੱਚ ਸੀ ਜਾਂ ਘਟਨਾ ਦਾ ਕੋਈ ਹੋਰ ਕਾਰਨ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਬਿਆਨਾਂ ਦੇ ਅਧਾਰ ਤੇ ਮੁਕਦਮਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।