ਗੁਰਦਾਸਪੁਰ : ਬਟਾਲਾ ਚ ਅੱਜ ਸਨਅਤਕਾਰਾਂ ਨਾਲ ਮੀਟਿੰਗ ਕਰਨ ਪਹੁਚੇ ਜਨਰਲ ਸਕੱਤਰ ਭਾਜਪਾ ਤਰੁਣ ਚੁੱਘ ਨੇ ਕਿਹਾ ਕਿ ਅੱਜ ਪੰਜਾਬ ਚ ਮਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸਮਝ, ਨਾ ਤੇਜੁਰਬੇਕਾਰਾ ਲੋਕਾਂ ਦੇ ਹੱਥ ਹੈ ਅਤੇ ਅੱਜ ਪੰਜਾਬ ਚ ਕਾਨੂੰਨ ਸਥਿਤੀ ਬਦ ਤੋਂ ਬੱਦਤਰ ਹੈ| ਜੋ ਹਾਲਤ ਹੁਣ ਹੈ ਉਹ ਕਦੇ ਨਹੀਂ ਹੋਇਆ ਅਤੇ ਦੋਬਾਰਾ ਉਹ ਕਾਲਾ ਦੌਰ ਪੰਜਾਬ ਚ ਆ ਰਿਹਾ ਹੈ ਇਵੇ ਜਾਪ ਰਿਹਾ ਹੈ ਕਿ ਪੰਜਾਬ ਨੂੰ ਬਾਰੂਦ ਵੱਲ ਧੱਕਿਆ ਜਾ ਰਿਹਾ ਹੈ। ਉਥੇ ਹੀ ਆਪਣੀ ਵਿਰੋਧੀ ਰਾਜਨੀਤਿਕ ਆਮ ਆਦਮੀ ਪਾਰਟੀ ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪਾਲਿਟਿਕਲ ਦੌਰਿਆਂ ਤੇ ਹਨ ਜਦਕਿ ਪੰਜਾਬ ਚ ਹੁਣ ਪੁਲਿਸ ਥਾਣਿਆਂ ਤੇ ਹਮਲੇ ਹੋ ਰਹੇ ਹਨ ਜੋ ਲੋਕਾਂ ਦੀ ਹਿਫਾਜਤ ਲਈ ਹਨ ਜਦਕਿ ਪੰਜਾਬ ਪੁਲਿਸ ਇਕ ਦਿਲੇਰ ਪੁਲਿਸ ਹੈ ਜਿਸ ਨੇ ਕਦੇ ਪੰਜਾਬ ਚ ਅੱਤਵਾਦ ਤੇ ਕਾਬੂ ਪਾਇਆ ਸੀ। ਲੇਕਿਨ ਅੱਜ ਇਹ ਸਤਾ ਚ ਬੈਠੇ ਲੋਕ ਉਸ ਪੁਲਿਸ ਨੂੰ ਵੀ ਦਬਾ ਰਹੇ ਹਨ ਜਦਕਿ ਜੋ ਅੱਜ 7 ਮਹੀਨੇ ਚ ਹਾਲਾਤ ਪੰਜਾਬ ਦੇ ਹਨ ਉਸ ਲਈ ਮੁਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਜਨਤਾ ਕੋਲ ਮਾਫੀ ਮੰਗਣੀ ਹੋਵੇਗੀ ਅਤੇ ਉਸਦੇ ਨਾਲ ਹੀ ਉਹਨਾਂ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਇਹ ਵ੍ਹਾਈਟ ਪੇਪਰ ਜਾਰੀ ਕਰਨ ਕਿ ਹੁਣ ਬੀਤੇ 7 ਮਹੀਨਿਆਂ ਚ ਜੋ ਕਤਲ ਹੋਏ ਹਨ ਜਾ ਜੋ ਹਤਿਆਰਾ ਦਾ ਜ਼ਖੀਰਾ ਪੰਜਾਬ ਚ ਆਇਆ ਹੈ ਉਹ ਸਾਮਣੇ ਹੋਵੇ| ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਭਾਜਪਾ ਦੀ ਹਾਰ ਤੇ ਭਾਜਪਾ ਨੇਤਾ ਤਰੁਣ ਚੁੱਘ ਦਾ ਕਹਿਣਾ ਸੀ ਕਿ ਉਹ ਰਿਵਾਜ਼ ਬਦਲਣ ਦਾ ਜੋ ਨਾਅਰਾ ਦਿਤਾ ਸੀ ਉਹ ਪੂਰੀ ਤਰ੍ਹਾਂ ਉਸ ਚ ਸਫਲ ਨਹੀਂ ਹੋਏ ਅਤੇ ਉਸ ਤੇ ਮੰਥਨ ਹੋ ਰਿਹਾ ਹੈ ਲੇਕਿਨ ਇਹ ਵੀ ਸਾਫ ਹੈ ਕਿ ਉਹ ਮਹਿਜ ਬਹੁਤ ਘਟ ਅੰਤਰ ਨਾਲ ਸੱਤਾ ਹਾਸਿਲ ਨਹੀਂ ਕਰ ਪਾਏ ਲੇਕਿਨ ਜੋ ਲੋਕ ਸਭਾ 2024 ਦੀਆ ਚੋਣਾਂ ਹਨ ਉਸ ਚ ਗੁਜ਼ਰਾਤ ਵਾਲਾ ਮਾਡਲ ਦੇਸ਼ ਦੀ ਜਨਤਾ ਭਾਜਪਾ ਦੇ ਹੱਕ ਚ ਦੇਵੇਗੀ |