ਪਠਾਨਕੋਟ, 22 ਜੁਲਾਈ 2024 : ਅੱਜ ਸਮਾਜ ਵਿੱਚ ਬਹੁਤ ਸਾਰੇ ਸੰਗਠਨ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਇਹਨਾਂ ਵਿੱਚ ਪੌਦੇ ਲਗਾਉਣਾ ਵੀ ਸਮਾਜ ਭਲਾਈ ਦਾ ਕੰਮ ਹੈ।ਇਸ ਲਈ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਆਉਣ ਵਾਲੀ ਪੀੜ੍ਹੀ ਨੂੰ ਅੱਗ ਉਗ਼ਲਦੀ ਗਰਮੀ ਤੋਂ ਕੁੱਝ ਰਾਹਤ ਦਿਵਾਉਣ ਦੀ ਸੇਵਾ ਕਰਨੀ ਚਾਹੀਦੀ ਹੈ।ਪੌਦੇ ਸਾਡੇ ਹਮਸਫ਼ਰ ਹਨ,ਸਹਿਯੋਗੀ ਹਨ,ਦੋਸਤ ਹਨ, ਜ਼ਰੂਰਤਾਂ ਪੂਰੀਆਂ ਕਰਨ ਵਾਲੇ ਹਨ, ਸਾਡੇ ਜੀਵਨਦਾਤਾ ਹਨ ,ਇਹਨਾਂ ਬਿਨਾਂ ਜੀਵਨ ਕਸ਼ਟਦਾਇਕ ਹੋ ਜਾਵੇਗਾ। ਇਸ ਮਕਸਦ ਨੂੰ ਪੂਰਾ ਕਰਨ ਲਈ ਸਮਾਜ ਭਲਾਈ ਦੇ ਕੰਮ ਕਰ ਰਿਹਾ, ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਨੇ ਮਹੀਨਾਵਾਰ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਸ ਸੀਜ਼ਨ ਵਿੱਚ 500 ਬੂਟੇ ਲਗਾਉਣ ਦਾ ਟੀਚਾ ਮਿੱਥਿਆ।ਇਸਦੀ ਸ਼ੁਰੂਆਤ ਜਲਦੀ ਹੀ ਕਰ ਦਿੱਤੀ ਜਾਵੇਗੀ।ਇਸ ਸਮੇਂ ਪ੍ਰਧਾਨ ਸ਼੍ਰੀ ਸੋਹਣ ਲਾਲ ਜੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਦੀ ਮਦਦ ਨਾਲ ਪਿੰਡ ਬਕਨੌਰ ਵਿਖੇ 1200 ਸਕੇਅਰ ਫੁੱਟ ਦੀ ਪਬਲਿਕ ਲਾਇਬ੍ਰੇਰੀ ਬਣਾਈ ਗਈ,ਜਿਸ ਵਿੱਚ ਬਹੁਤ ਸਾਰੇ ਬੱਚੇ ਅੱਜ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਰਹੇ ਹਨ ਅਤੇ ਹਰ ਸਾਲ ਬਹੁਤ ਸਾਰੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਜ਼ਰੂਰਤਮੰਦ ਬੱਚਿਆਂ ਦੀ ਸਲਾਨਾ ਫੀਸ ਮੰਚ ਵੱਲੋਂ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ , ਹੁਣ ਮੰਚ ਨੇ ਹਰ ਖਾਲੀ ਸਥਾਨ ਤੇ "ਇੱਕ ਪੌਦਾ ਸਮਾਜ ਦੇ ਨਾਮ" ਸਲੋਗਨ ਹੇਠ ਪੌਦੇ ਲਗਾਉਣ ਦਾ ਸੰਕਲਪ ਲਿਆ ਹੈ।
ਇਸ ਮੌਕੇ ਮੀਟਿੰਗ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਅਤੇ ਪੰਜਾਬ ਬਾਰੇ ਆਮ ਗਿਆਨ ਤੇ ਬੱਚਿਆਂ ਦਾ ਟੈਸਟ ਲੈਣ ਦੀ ਤਾਰੀਖ਼ 06/10/2024 ਦਿਨ ਐਤਵਾਰ ਨਿਸ਼ਚਤ ਕੀਤੀ ਗਈ।ਇਸਦੀ ਪੂਰੀ ਡਿਟੇਲ ਕੁੱਝ ਦਿਨਾਂ ਚ ਸ਼ੇਅਰ ਕਰ ਦਿੱਤੀ ਜਾਵੇਗੀ। ਇਸ ਸਮੇਂ ਪ੍ਰਧਾਨ ਸੋਹਣ ਲਾਲ,ਵਾਈਸ ਪ੍ਰਧਾਨ ਬਚਨ ਦਾਸ, ਸੀਨੀਅਰ ਵਾਈਸ ਪ੍ਰਧਾਨ ਦਰਸ਼ਨ ਲਾਲ, ਕੈਸ਼ੀਅਰ ਯਸ਼ ਪਾਲ,ਅਨਿਲ ਕੁਮਾਰ ਸੋਸ਼ਲ ਰਿਫਾਰਮਰ ਲੁਧਿਆਣਾ,ਮਾਸਟਰ ਨਰੇਸ਼ ਕੁਮਾਰ,ਸ਼ਿਵ ਲਾਲ,ਵਸਾਖੀ ਰਾਮ,ਕੇਹਰ ਸਿੰਘ, ਗੁਰਦਾਸ ਮੱਲ, ਸੁਰਿੰਦਰ ਪਾਲ, ਗੁਲਸ਼ਨ,ਅਮਨ ਅੱਤਰੀ,ਬਚਨ ਲਾਲ, ਮਾਸਟਰ ਸੁਰੇਸ਼ ਕੁਮਾਰ,ਧਰਮ ਪਾਲ,,ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਹਰੀ ਸਿੰਘ ਹਾਜ਼ਰ ਸਨ।