ਬਟਾਲਾ, 15 ਅਪ੍ਰੈਲ : ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾ 'ਤੇ ਉਮਰਪੁਰਾ ਦੇ ਘੱਟ ਪ੍ਰਤੀਸ਼ਤਾ ਵਾਲੇ ਬੂਥਾਂ 'ਤੇ ਸਵੀਪ ਟੀਮ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਰਾਜੇਸ਼ ਕੁਮਾਰ ਸ਼ਰਮਾਂ ( ਸਟੇਟ ਐਵਾਰਡੀ ) ਨੇ ਦੱਸਿਆ ਕਿ ਅੱਜ ਸਥਾਨਕ ਸਰਕਾਰੀ ਪ੍ਰਾਇਮਰੀ/ਹਾਈ ਸਕੂਲ ਉਮਰਪੁਰਾ ਵਿਖੇ ਬੂਥ ਨੰ: 109,110,111 ਅਤੇ 112 ਵਿਖੇ ਪਹੁੰਚ ਕੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਵਾਸੀਆਂ ਨੂੰ `ਇਸ ਵਾਰ ਸੱਤਰ ਪਾਰ ‘ ਦਾ ਟੀਚਾ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਮਹਿਲਾ ਮੋਟੀਵੇਟਰ ਮੁਕਤਾ ਸ਼ਰਮਾ ਵੱਲੋਂ ਨਿਰਪੱਖ ਢੰਗ ਨਾਲ ਮਤਦਾਨ ਕਰਨ ਤੇ ਵੋਟ ਦੇ ਅਧਿਕਾਰ ਨਾਲ ਸਬੰਧਤ ਕਵਿਤਾ ਸੁਣਾਈ। ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਪ੍ਰਣ ਕਰਵਾਇਆ ਗਿਆ ਅਤੇ ਹਾਜਰ ਇਲਾਕਾ ਨਿਵਾਸੀਆਂ ਵੱਲੋਂ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਕੀਤਾ।ਉਨ੍ਹਾਂ ਦੱਸਿਆ ਕਿ 'ਇਸ ਵਾਰ ਸੱਤਰ ਪਾਰ ' ਦਾ ਟੀਚਾ ਪੂਰਾ ਕਰਨ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਾਇਕ ਹਲਕਾ ਨੋਡਲ ਅਫ਼ਸਰ ਸਵੀਪ ਪ੍ਰਿੰਸੀਪਲ ਬਲਵਿੰਦਰ ਕੌਰ , ਸਵੀਪ ਮੈਂਬਰ ਗੁਰਮੀਤ ਸਿੰਘ ਭੋਮਾ, ਪਰਮਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਪੁਰੇਵਾਲ, ਗਗਨਦੀਪ ਸਿੰਘ ,ਸ਼ਿਵਾਨੀ ਗੈਂਦ, ਸੇਵਾਮੁਕਤ ਹੈੱਡਮਾਸਟਰ ਨਾਨਕ ਸਿੰਘ, ਹੈੱਡ ਮਿਸਟਰੈਸ ਮੁਕੇਸ਼ ਕੁਮਾਰੀ, ਹਰਜੀਤ ਕੌਰ, ਬੀ.ਐੱਲ.ਓ. ਸੱਤਿਆ ਦੇਵੀ, ਪ੍ਰਵੇਸ਼ ਕੁਮਾਰ, ਜਨਕ ਰਾਜ, ਸਤਵੰਤ ਕੌਰ ਸਮੇਤ ਇਲਾਕੇ ਦੇ ਵੋਟਰ ਹਾਜ਼ਰ ਸਨ।