- ਦੁਕਾਨਦਾਰਾਂ ਨੂੰ ਕੀਤੀ ਅਪੀਲ ਸਮਾਨ ਦੁਕਾਨ ਤੇ ਬਾਹਰ ਰੋਡ ਤੇ ਨਾ ਲਗਾਇਆ ਜਾਵੇ
ਪਠਾਨਕੋਟ, 23 ਨਵੰਬਰ : ਅੱਜ ਜਿਲ੍ਹਾ ਪਠਾਨਕੋਟ ਅੰਦਰ ਸਫਾਈ ਦਾ ਜਾਇਜਾ ਲਿਆ ਗਿਆ ਹੈ ਅਤੇ ਸਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਇਸ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਅਤੇ ਕਈ ਵਾਰ ਕਹਿਣ ਦੇ ਬਾਵਜੂਦ ਵੀ ਜਿਨ੍ਹਾਂ ਲੋਕਾਂ ਵੱਲੋਂ ਸੜਕ ਤੇ ਕੀਤੇ ਕਬਜੇ ਨਹੀਂ ਛੱਡੇ ਜਾ ਰਹੇ ਸਨ, ਉਨ੍ਹਾਂ ਤੇ ਕਾਰਵਾਈ ਵੀ ਕੀਤੀ ਗਈ ਹੈ। ਇਹ ਪ੍ਰਗਟਾਵਾ ਅੱਜ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਹਿਰ ਅੰਦਰ ਸਫਾਈ ਵਿਵਸਥਾ ਦਾ ਜਾਇਜਾ ਲੈਣ ਮਗਰੋਂ ਜਾਣਕਾਰੀ ਦਿੰਦਿਆਂ ਕੀਤਾ। ਜਿਕਰਯੋਗ ਹੈ ਕਿ ਅੱਜ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ - ਕਮ- ਕਮਿਸਨਰ ਨਗਰ ਨਿਗਮ ਵੱਲੋਂ ਸਹਿਰ ਅੰਦਰ ਅਪਣੀ ਟੀਮ ਨਾਲ ਸਾਫ ਸਫਾਈ ਵਿਵਸਥਾ ਦੇਖਣ ਦੇ ਲਈ ਵਿਸੇਸ ਦੋਰਾ ਕੀਤਾ ਗਿਆ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਸਰਵ ਸ੍ਰੀ ਰਾਹੁਲ ਕੁਮਾਰ ਸਹਾਇਕ ਕਮਿਸਨਰ ਨਗਰ ਨਿਗਮ ਪਠਾਨਕੋਟ, ਸੁਰਜੀਤ ਸਿੰਘ ਸੰਯੁਕਤ ਕਮਿਸਨਰ ਨਗਰ ਨਿਗਮ ਪਠਾਨਕੋਟ, ਡਾ. ਐਨ.ਕੇ. ਸਿੰਘ ਸਹਾਇਕ ਸਿਹਤ ਅਧਿਕਾਰੀ ਅਤੇ ਹੋਰ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀ ਵੀ ਹਾਜਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਸਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੈ ਜਿਸ ਅਧੀਨ ਨਗਰ ਨਿਗਮ ਕਰਮਚਾਰੀਆਂ ਦੀਆਂ ਵੀ ਵਿਸੇਸ ਤੋਰ ਤੇ ਡਿਊਟੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਸਹਿਰ ਮੁੱਖ ਬਜਾਰਾਂ ਦਾ ਆਪ ਦੋਰਾ ਕੀਤਾ ਗਿਆ ਹੈ ਅਤੇ ਸਾਫ ਸਫਾਈ ਵਿਵਸਥਾ ਨੂੰ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਸਹਿਰ ਸਾਫ ਸੁਥਰਾ ਰਹੇ ਅਤੇ ਕਿਸੇ ਤਰ੍ਹਾ ਦੀ ਕੋਈ ਟ੍ਰੈਫਿਕ ਦੇ ਕਾਰਨ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸਹਿਰ ਅੰਦਰ ਜਾਮ ਟ੍ਰੈਫਿਕ ਦੀ ਵਿਵਸਥਾ ਨੂੰ ਦਰੂਸਤ ਕਰਨ ਦੇ ਲਈ ਪਹਿਲਾਂ ਵੀ ਦੁਕਾਨਦਾਰਾਂ ਅੱਗੇ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਰ ਬਾਰ ਕਹਿਣ ਤੇ ਵੀ ਕੂਝ ਦੁਕਾਨਦਾਰਾਂ ਵੱਲੋਂ ਬਾਹਰ ਫੁੱਟਪਾਥ ਤੱਕ ਕਬਜੇ ਕੀਤੇ ਹੋਏ ਹਨ ਅੱਜ ਕੂਝ ਦੁਕਾਨਦਾਰਾਂ ਤੇ ਕਾਰਵਾਈ ਕਰਦਿਆਂ ਰੋਡ ਤੇ ਲੱਗਿਆ ਸਾਮਾਨ ਵੀ ਜਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਬਾਹਰ ਰੋਡ ਤੇ ਸਮਾਨ ਨਾ ਲਗਾਉਂਣ ਅਤੇ ਦੁਕਾਨਾਂ ਦੇ ਅੰਦਰ ਡਸਟਬੀਨ ਲਗਾਏ ਜਾਣ ਤਾਂ ਜੋ ਸਹਿਰ ਅੰਦਰ ਸਾਫ ਸਫਾਈ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਦਰੂਸਤ ਕੀਤਾ ਜਾ ਸਕੇ।